ਅਮਰਨਾਥ ਦੀ ਯਾਤਰਾ 23 ਅਗਸਤ ਤੋਂ ਆਰਜ਼ੀ ਤੌਰ ’ਤੇ ਮੁਅੱਤਲ ਰਹੇਗੀ। ਇਹ ਫੈਸਲਾ ਸ਼ਰਧਾਲੂਆਂ ਦੀ ਗਿਣਤੀ ਘਟਣ ਅਤੇ ਟਰੈਕ ਦੀ ਬਹਾਲੀ ਦੇ ਕੰਮਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਹਾਲਾਂਕਿ ਛੜੀ ਮੁਬਾਰਕ ਨੂੰ ਰਵਾਇਤੀ ਪਹਿਲਗਾਮ ਰੂਟ ਰਾਹੀਂ ਯਾਤਰਾ ਜਾਰੀ ਰਹੇਗੀ। ਪਿਛਲੇ 62 ਦਿਨਾਂ ਦੌਰਾਨ 4.4 ਲੱਖ ਤੋਂ ਵੱਧ ਸ਼ਰਧਾਲੂ ਅਨੰਤਨਾਗ ਦੇ ਪਹਿਲਗਾਮ ਰੂਟ(48 ਕਿਲੋਮੀਟਰ) ਤੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਰੂਟ (14 ਕਿਲੋਮੀਟਰ) ਰਾਹੀਂ ਅਮਰਨਾਥ ਦੀ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਹਨ।
Total Views: 143 ,
Real Estate


















