ਸਪੇਨ ਦੀਆਂ ਲੜਕੀਆਂ ਨੇ ਫੀਫਾ ਮਹਿਲਾ ਵਿਸ਼ਵ ਕੱਪ 2023 ਜਿੱਤਿਆ

ਸਪੇਨ ਦੀਆਂ ਲੜਕੀਆਂ ਨੇ ਇਤਿਹਾਸਕ ਪ੍ਰਦਰਸ਼ਨ ਕਰਦੇ ਹੋਏ ਫੀਫਾ ਮਹਿਲਾ ਵਿਸ਼ਵ ਕੱਪ 2023 ਦਾ ਖਿਤਾਬ ਜਿੱਤ ਲਿਆ ਹੈ। ਸਿਡਨੀ ਓਲੰਪਿਕ ਸਟੇਡੀਅਮ ਵਿੱਚ ਐਤਵਾਰ (20 ਅਗਸਤ) ਨੂੰ ਖੇਡੇ ਗਏ ਫਾਈਨਲ ਮੈਚ ਵਿਚ ਸਪੇਨ ਨੇ ਇੰਗਲੈਂਡ ਨੂੰ 1-0 ਨਾਲ ਹਰਾਇਆ। ਕਪਤਾਨ ਓਲਗਾ ਕਾਰਮੋਨਾ ਨੇ ਖੇਡ ਦੇ 29ਵੇਂ ਮਿੰਟ ਵਿਚ ਸਪੇਨ ਲਈ ਜੇਤੂ ਗੋਲ ਕੀਤਾ। ਸਪੇਨ ਦੀ ਟੀਮ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣੀ ਹੈ। ਦੂਜੇ ਪਾਸੇ ਇੰਗਲੈਂਡ ਦਾ ਪਹਿਲੀ ਵਾਰ ਖਿਤਾਬ ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਇਹ ਸੀ ਕਿ ਦੋਵੇਂ ਟੀਮਾਂ ਪਹਿਲੀ ਵਾਰ ਇਸ ਮੈਗਾ ਈਵੈਂਟ ਦੇ ਫਾਈਨਲ ‘ਚ ਪਹੁੰਚੀਆਂ ਸਨ।

Total Views: 226 ,
Real Estate