ਫਰਟੀਲਾਈਜ਼ਰ ਬੈਗ ‘ਤੇ PM Modi ਦੀ ਤਸਵੀਰ ਹੋਵੇਗੀ

ਭਾਰਤ ਸਰਕਾਰ ਵੱਲੋਂ ਨਵਾਂ ਖਾਦ ਬੈਗ ਲਾਂਚ ਕੀਤਾ ਗਿਆ ਹੈ। ਨਵੇਂ ਫਰਟੀਲਾਈਜ਼ਰ ਬੈਗ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵੀ ਹੋਵੇਗੀ। ਇਸ ਨਵੇਂ ਬੈਗ ਰਾਹੀਂ ਸਰਕਾਰ ਕਿਸਾਨਾਂ ਨੂੰ ਘੱਟ ਤੋਂ ਘੱਟ ਰਸਾਇਣਕ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕਰੇਗੀ। ਨਵੇਂ ਫਰਟੀਲਾਈਜ਼ਰ ਬੈਗ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਦੇਸ਼ ਲਿਖਿਆ ਹੋਵੇਗਾ ਕਿ ਕਿ ਘੱਟ ਤੇ ਸੰਤੁਲਿਤ ਰਸਾਇਣਕ ਖਾਦਾਂ ਦੀ ਵਰਤੋਂ ਕਰੋ। ਅਗਸਤ ਵਿਚ ਕੇਂਦਰ ਸਰਕਾਰ ਨੇ “ਵਨ ਨੇਸ਼ਨ ਵਨ ਫਰਟੀਲਾਈਜ਼ਰ” ਯੋਜਨਾ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਸੀ, ਜਿਸ ਤਹਿਤ ਦੇਸ਼ ਭਰ ਵਿੱਚ ਭਾਰਤ ਬ੍ਰਾਂਡ ਤਹਿਤ ਸਬਸਿਡੀ ਵਾਲੀ ਖਾਦ ਉਪਲਬਧ ਕਰਵਾਈ ਜਾਵੇਗੀ।
ਨਿਊਜ਼ ਏਜੰਸੀ ਪੀਟੀਆਈ ਦੀ ਇਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਡਿਜ਼ਾਈਨ ਨੂੰ ਰਸਾਇਣ ਅਤੇ ਖਾਦ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਨਵੇਂ ਬੈਗ ਦਾ ਡਿਜ਼ਾਈਨ ਸਾਰੇ ਨਿਰਮਾਤਾਵਾਂ ਨੂੰ ਭੇਜ ਦਿੱਤਾ ਗਿਆ ਹੈ।

Total Views: 484 ,
Real Estate