ਰਾਜ ਸਭਾ ‘ਚ ਅਰਬਾਪਤੀ ਮੈਂਬਰ ਦੀ ਗਿਣਤੀ ਵਾਧੂ!

ਭਾਰਤੀ ਰਾਜ ਸਭਾ ਦੇ ਮੌਜੂਦਾ ਮੈਂਬਰਾਂ ਵਿਚੋਂ ਲਗਭਗ 12% ਅਰਬਪਤੀ ਹਨ। ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਜ਼ ਅਤੇ ਨੈਸ਼ਨਲ ਇਲੈਕਸ਼ਨ ਵਾਚ ਨੇ ਰਾਜ ਸਭਾ ਦੇ 233 ਮੈਂਬਰਾਂ ’ਚੋਂ 225 ਦੇ ਅਪਰਾਧਿਕ, ਵਿੱਤੀ ਅਤੇ ਹੋਰ ਪਿਛੋਕੜ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਉਨ੍ਹਾਂ ਨੂੰ ਅਪਡੇਟ ਕੀਤਾ। ਰੀਪੋਰਟ ਅਨੁਸਾਰ ਆਂਧਰਾ ਪ੍ਰਦੇਸ਼ ਦੇ 11 ’ਚੋਂ 5 ਮੈਂਬਰ , ਤੇਲੰਗਾਨਾ ਦੇ 7 ’ਚੋਂ 3 ਮੈਂਬਰ , ਮਹਾਰਾਸ਼ਟਰ ਦੇ 19 ’ਚੋਂ 3 , ਦਿੱਲੀ ਦੇ 3 ਮੈਂਬਰਾਂ ’ਚੋਂ 1, ਪੰਜਾਬ ਦੇ 7 ’ਚੋਂ 2 ਮੈਂਬਰਾਂ , ਹਰਿਆਣਾ ਦੇ 5 ’ਚੋਂ 1 ਮੈਂਬਰ ਅਤੇ ਮੱਧ ਪ੍ਰਦੇਸ਼ ਦੇ 11 ’ਚੋਂ 2 ਮੈਂਬਰਾਂ ਨੇ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਐਲਾਨ ਕੀਤੀ ਹੈ। ਤੇਲੰਗਾਨਾ ਦੇ ਸੱਤ ਮੈਂਬਰਾਂ ਦੀ ਕੁਲ ਜਾਇਦਾਦ 5,596 ਕਰੋੜ ਰੁਪਏ ਹੈ, ਆਂਧਰਾ ਪ੍ਰਦੇਸ਼ ਦੇ 11 ਸੰਸਦ ਮੈਂਬਰਾਂ ਦੀ ਕੁਲ ਜਾਇਦਾਦ 3,823 ਕਰੋੜ ਰੁਪਏ ਹੈ ਅਤੇ ਉੱਤਰ ਪ੍ਰਦੇਸ਼ ਦੇ 30 ਸੰਸਦ ਮੈਂਬਰਾਂ ਦੀ ਕੁਲ ਜਾਇਦਾਦ 1,941 ਕਰੋੜ ਰੁਪਏ ਹੈ।
ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 85 ਰਾਜ ਸਭਾ ਮੈਂਬਰਾਂ ’ਚੋਂ ਲਗਭਗ 23, ਕਾਂਗਰਸ ਦੇ 30 ਮੈਂਬਰਾਂ ’ਚੋਂ 12, ਤ੍ਰਿਣਮੂਲ ਕਾਂਗਰਸ ਦੇ 13 ਮੈਂਬਰਾਂ ’ਚੋਂ 4 ,ਰਾਸ਼ਟਰੀ ਜਨਤਾ ਦਲ (ਰਾਜਦ) ਭਾਰਤੀ ਕਮਿਊਨਿਸਟ ਪਾਰਟੀ ਦੇ 6 ’ਚੋਂ 5 ਮੈਂਬਰ , ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.-ਐਮ) ਦੇ 5 ’ਚੋਂ 4 ਮੈਂਬਰ, ਆਮ ਆਦਮੀ ਪਾਰਟੀ (ਆਪ) ਦੇ 10 ’ਚੋਂ 3 ਮੈਂਬਰ, ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ 9 ਮੈਂਬਰਾਂ ’ਚੋਂ 3 ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ 3 ’ਚੋਂ 2 ਰਾਜ ਸਭਾ ਮੈਂਬਰਾਂ ਨੇ ਅਪਣੇ ਹਲਫ਼ਨਾਮਿਆਂ ’ਚ ਅਪਣੇ ਵਿਰੁਧ ਅਪਰਾਧਿਕ ਮਾਮਲਿਆਂ ਬਾਰੇ ਐਲਾਨ ਕੀਤਾ ਹੋਇਆ ਹੈ।

Total Views: 184 ,
Real Estate