
ਅਮਰੀਕਾ ਦੀ ਵੱਕਾਰੀ ਮੈਰੀਨ ਕੋਰ ਰਿਕਰੂਟ ਟਰੇਨਿੰਗ ’ਚੋਂ ਪਹਿਲੀ ਵਾਰ ਇਕ 21 ਸਾਲਾ ਸਿੱਖ ਨੌਜਵਾਨ ਬਿਨਾਂ ਦਾਹੜ੍ਹੀ ਕਟਵਾਏ ਤੇ ਦਸਤਾਰ ਤਿਆਗੇ ਗ੍ਰੈਜੂਏਟ ਹੋਇਆ ਹੈ। ਉਸ ਨੂੰ ਸਿੱਖ ਧਰਮ ਵਿਚ ਪਵਿੱਤਰ ਸਮਝੇ ਜਾਂਦੇ ਪੰਜ ਕੱਕਾਰ ਧਾਰਨ ਕਰਨ ਦੀ ਵੀ ਪ੍ਰਵਾਨਗੀ ਦਿੱਤੀ ਗਈ ਸੀ। ਸਿੱਖ ਮੈਰੀਨ ਪ੍ਰਾਈਵੇਟ ਫਸਟ ਕਲਾਸ ਜਸਕੀਰਤ ਸਿੰਘ ਨੇ ਸ਼ੁੱਕਰਵਾਰ ਆਪਣੀ ਸਿਖਲਾਈ ਮੁਕੰਮਲ ਕਰ ਕੇ ਇਤਿਹਾਸ ਸਿਰਜ ਦਿੱਤਾ ਹੈ। ਉਸ ਨੇ ਸਾਂ ਡਿਏਗੋ ਸਥਿਤ ਮੈਰੀਨ ਕੋਰ ਰਿਕਰੂਟ ਡਿਪੂ ’ਤੇ ਟਰੇਨਿੰਗ ਲਈ ਹੈ। ਜ਼ਿਕਰਯੋਗ ਹੈ ਕਿ ਇਕ ਫੈਡਰਲ ਜੱਜ ਨੇ ਅਪਰੈਲ ਵਿਚ ਮਿਲਟਰੀ ਸੇਵਾਵਾਂ ਵਿਭਾਗ ਨੂੰ ਹੁਕਮ ਦਿੱਤਾ ਸੀ ਕਿ ਜਸਕੀਰਤ ਨੂੰ ਸਿਖਲਾਈ ਦੌਰਾਨ ਧਾਰਮਿਕ ਰਹੁ-ਰੀਤਾਂ ਕਾਇਮ ਰੱਖਣ ਦੀ ਪ੍ਰਵਾਨਗੀ ਦਿੱਤੀ ਜਾਵੇ। ਤਿੰਨ ਸਿੱਖਾਂ, ਇਕ ਯਹੂਦੀ ਤੇ ਮੁਸਲਮਾਨ ਰਿਕਰੂਟ ਨੇ ਇਸ ਮਾਮਲੇ ਵਿਚ ਕੇਸ ਕੀਤਾ ਹੋਇਆ ਸੀ।
Total Views: 143 ,
Real Estate



















