ਵਿਰਾਸਤੀ ਸ਼ਿਮਲਾ-ਕਾਲਕਾ ਰੇਲਵੇ ਲਾਈਨ ਨੁਕਸਾਨੀ

ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਂਹ ਕਾਰਨ ਸ਼ਿਮਲਾ-ਚੰਡੀਗੜ੍ਹ ਕੌਮੀ ਮਾਰਗ ਤੇ ਚੰਡੀਗੜ੍ਹ-ਮਨਾਲੀ ਕੌਮੀ ਮਾਰਗ ਸਮੇਤ 752 ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ। ਸੋਲਨ ਜ਼ਿਲ੍ਹੇ ਦੇ ਜਾਦੋਨ ਪਿੰਡ ’ਚ ਬੱਦਲ ਫਟਣ ਕਾਰਨ ਲੰਘੀ ਰਾਤ ਨੂੰ ਇੱਕ ਹੀ ਪਰਿਵਾਰ ਦੇ ਸੱਤ ਜੀਆਂ ਦੀ ਮੌਤ ਹੋ ਗਈ ਹੈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ’ਚ ਬੱਦਲ ਫਟਣ ਤੋਂ ਬਾਅਦ ਦੋ ਮਕਾਨ ਢਹਿ ਗਏ। ਇਸੇ ਦੌਰਾਨ ਯੂਨੈਸਕੋ ਤੋਂ ਵਿਰਾਸਤੀ ਦਰਜਾ ਹਾਸਲ ਸ਼ਿਮਲਾ-ਕਾਲਕਾ ਰੇਲਵੇ ਲਾਈਨ ਨੂੰ ਵੀ ਭਾਰੀ ਮੀਂਹ ਕਾਰਨ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਮਰ ਹਿੱਲ ਨੇੜੇ ਭਾਰੀ ਮੀਂਹ ਕਾਰਨ ਰੇਲਵੇ ਦਾ 50 ਮੀਟਰ ਲੰਮਾ ਪੁਲ ਪੂਰੀ ਤਰ੍ਹਾਂ ਰੁੜ੍ਹ ਗਿਆ ਹੈ ਅਤੇ ਰੇਲਵੇ ਲਾਈਨ ਹਵਾ ਵਿੱਚ ਲਮਕ ਗਈ ਹੈ।

Total Views: 162 ,
Real Estate