ਭਾਰਤ ‘ਚ ਨੈਸ਼ਨਲ ਹਾਈਵੇ ‘ਤੇ ਗ਼ਲਤ ਸਾਈਡ ਤੋਂ ਆਉਣ ਵਾਲੇ ਵਾਹਨਾਂ ਕਾਰਨ ਹਾਦਸਾ ਵਾਪਰਦਾ ਹੀ ਰਹਿੰਦਾ ਹੈ। ਜਿਸ ਕਾਰਨ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਨੂੰ ਰੋਕਣ ਲਈ ਕੇਂਦਰੀ ਸੜਕੀ ਆਵਾਜਾਈ ਮੰਤਰਾਲਾ ਨੈਸ਼ਨਲ ਹਾਈਵੇ ‘ਤੇ ਸਪਾਈਕ ਬੈਰੀਅਰ ਲਗਾਉਣ ਜਾ ਰਿਹਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਮੰਤਰਾਲੇ ਦੇ ਇੱਕ ਅਧਿਕਾਰੀ ਅਨੁਸਾਰ ਇਸ ਦੀ ਸ਼ੁਰੂਆਤ ਮੈਟਰੋ ਸ਼ਹਿਰਾਂ ਵਿੱਚੋਂ ਲੰਘਣ ਵਾਲੇ NH ਤੋਂ ਕੀਤੀ ਜਾਵੇਗੀ। ਇਨ੍ਹਾਂ ਬੈਰੀਅਰਾਂ ਨੂੰ ਲਗਾਉਣ ‘ਤੇ ਹੋਣ ਵਾਲਾ ਖ਼ਰਚ 50 ਫ਼ੀਸਦੀ ਪੈਸਾ ਗ਼ਲਤ ਪਾਸੇ ਤੋਂ ਆਉਣ ਵਾਲੇ ਲੋਕਾਂ ਤੋਂ ਵਸੂਲੇ ਜਾਣ ਵਾਲੇ ਜੁਰਮਾਨੇ ਵਿੱਚੋਂ ਕੱਢਣ ਦੀ ਤਿਆਰੀ ਹੈ। ਇਸ ਵਿੱਚ ਲੋਹੇ ਦੇ ਫਰੇਮ ਵਿੱਚ ਠੋਸ ਸਟੀਲ ਦੀਆਂ ਵੱਡੀਆਂ ਕਿੱਲਾਂ ਲਗਾਈਆਂ ਜਾਂਦੀਆਂ ਹਨ। ਜਦੋਂ ਸਹੀ ਦਿਸ਼ਾ ‘ਚ ਆ ਰਿਹਾ ਕੋਈ ਵਾਹਨ ਉਥੋਂ ਲੰਘਦਾ ਹੈ ਤਾਂ ਕਿੱਲ ਟਾਇਰ ਦੇ ਹੇਠਾਂ ਦਬ ਜਾਂਦੀ ਹੈ ਅਤੇ ਕਾਰ ਬਿਨਾਂ ਕਿਸੇ ਨੁਕਸਾਨ ਦੇ ਲੰਘ ਜਾਂਦੀ ਹੈ। ਜਦੋਂ ਕਾਰ ਗਲਤ ਦਿਸ਼ਾ ਤੋਂ ਆਉਂਦੀ ਹੋਈ ਉਸ ‘ਤੇ ਚੜ੍ਹ ਜਾਂਦੀ ਹੈ, ਜਿਸ ਨਾਲ ਕਿੱਲ ਹੇਠਾਂ ਨਹੀਂ ਦੱਬਦੀ ਅਤੇ ਟਾਇਰ ਪੰਕਚਰ ਹੋ ਜਾਂਦਾ ਹੈ। ਇਸ ਨਾਲ ਗੱਡੀ ਤੁਰੰਤ ਰੁਕ ਜਾਂਦੀ ਹੈ। ਸਪਾਈਕ ਬੈਰੀਅਰ ਦੋ ਟੋਲ ਪਲਾਜ਼ਿਆਂ ਦੇ ਵਿਚਕਾਰ ਉਨ੍ਹਾਂ ਥਾਵਾਂ ‘ਤੇ ਲਗਾਏ ਜਾਣਗੇ ਜਿੱਥੇ ਸੜਕ ‘ਤੇ ਕੱਟ ਪੁਆਇੰਟ ਹਨ। ਦੋ ਟੋਲ ਦੇ ਵਿਚਕਾਰ ਦੋ ਸਪਾਈਕ ਬੈਰੀਅਰ ਲਗਾਏ ਜਾਣਗੇ। ਗੱਡੀ ਦੇ ਪੰਕਚਰ ਹੁੰਦੇ ਹੀ ਡਰਾਈਵਰ ਦਾ ਚਲਾਨ ਮੌਕੇ ‘ਤੇ ਹੀ ਕੱਟਿਆ ਜਾਵੇਗਾ।
ਨੈਸ਼ਨਲ ਹਾਈਵੇਅ ”ਤੇ ਲੱਗਣਗੇ ਸਪਾਈਕ ਬੈਰੀਅਰ !
Total Views: 146 ,
Real Estate





















