ਫਗਵਾੜਾ ਦੇ ਪਿੰਡ ਸੰਗਤਪੁਰ ਵਿੱਚ ਬੀਤੀ ਰਾਤ ਪਰਿਵਾਰ ਦੇ 5 ਮੈਂਬਰਾਂ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਉਨ੍ਹਾਂ ਨੂੰ ਸਵਿਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾ ਵਲੋਂ ਇਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਜਲੰਧਰ ਰੈਫ਼ਰ ਕਰ ਦਿੱਤਾ ਗਿਆ ਹੈ। ਪਿੰਡ ਦੇ ਪੰਚਾਇਤ ਮੈਂਬਰ ਅਨੁਸਾਰ ਪਰਿਵਾਰ ਨੇ ਰਾਤ ਕਰੀਬ 10 ਵਜੇ ਦਵਾਈ ਖਾ ਲਈ ਤੇ ਸਵੇਰੇ ਜਦੋਂ 7.30 ਵਜੇ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਇਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਪੀੜਤ ਪਰਿਵਾਰ ਨਾਲ ਸਬੰਧ ਵਿਅਕਤੀ ਕਿਸੇ ਨਾਲ ਰਲ ਕੇ ਬਟਾਲਾ ਵਿਖੇ ਦਾ ਕੰਮ ਕਰਦਾ ਸੀ ਤੇ ਪੈਸਿਆਂ ਦੇ ਲੈਣ ਦੇਣ ਕਾਰਨ ਉਸ ਨੂੰ ਕਥਿਤ ਤੰਗ ਕੀਤਾ ਜਾ ਰਿਹਾ ਸੀ। ਇਸ ਤੋਂ ਦੁਖੀ ਹੋ ਕੇ ਉਸ ਨੇ ਪਰਿਵਾਰ ਸਣੇ ਜ਼ਹਿਰਲੀ ਦਵਾਈ ਨਿਗਲ ਲਈ।
Total Views: 120 ,
Real Estate



















