NIA ਨੇ ਬਰਨਾਲਾ ਦੇ ਪਿੰਡ ਪੰਧੇਰ ਵਿੱਚ ਮਾਰਿਆ ਛਾਪਾ

NIA ਦੀ ਟੀਮ ਜਾਂਚ ਲਈ ਸਵੇਰੇ 5 ਵਜੇ ਪਿੰਡ ਪੰਧੇਰ ਦੇ ਭੋਲਾ ਸਿੰਘ ਦੇ ਘਰ ਪਹੁੰਚੀ। ਭੋਲਾ ਸਿੰਘ ਦਾ ਪੁੱਤਰ ਸੁਰਿੰਦਰ ਸਿੰਘ ਇੰਗਲੈਂਡ ਰਹਿੰਦਾ ਹੈ। ਖਬਰਾਂ ਹਨ ਕਿ ਪਿਛਲੇ ਦਿਨੀਂ ਜੋ ਖਾਲਿਸਤਾਨੀਆਂ ਨੇ ਇੰਗਲੈਂਡ ‘ਚ ਭਾਰਤੀ ਦੂਤਾਵਾਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਸੀ, ਜਿਸ ‘ਚ ਸੁਰਿੰਦਰ ਸਿੰਘ ਨੇ ਮੁੱਖ ਭੂਮਿਕਾ ਨਿਭਾਈ ਗਈ ਸੀ। ਅੱਜ ਦੀ ਐਨਆਈਏ ਦੀ ਛਾਪੇਮਾਰੀ ਦੌਰਾਨ ਸਥਾਨਕ ਪੁਲੀਸ ਅਤੇ ਸੀਆਈਡੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਘਰ ਅੰਦਰ ਵੜਨ ਨਹੀਂ ਦਿੱਤਾ ਗਿਆ,NIA ਦੀ ਟੀਮ ਸਵੇਰੇ 5 ਵਜੇ ਆਈ ਅਤੇ 2 ਘੰਟੇ ਬਾਅਦ ਚਲੀ ਗਈ।
ਪਰ ਛਾਪੇ ਤੇ ਪਰਿਵਾਰ ਇਸ ਮਾਮਲੇ ਵਿੱਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।

Total Views: 150 ,
Real Estate