ਰੈਪਰ ਡਰੇਕ ਨੇ ਸ਼ੁੱਕਰਵਾਰ ਨੂੰ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਮਹਰੂਮ ਹਿੱਪ-ਹੌਪ ਕਲਾਕਾਰ ਟੁਪਾਕ ਸ਼ਾਕੁਰ ਦੀ ਤਾਜ ਦੇ ਆਕਾਰ ਦੀ ਸੋਨਾ, ਰੂਬੀ ਅਤੇ ਹੀਰੇ ਨਾਲ ਜੜੀ ਆਈਕੋਨਿਕ ਛਾਂਪ (Ring) ਖਰੀਦੀ ਹੈ , ਜੋ ਇਸ ਹਫਤੇ ਨਿਲਾਮੀ ਵਿੱਚ ਰਿਕਾਰਡ $ 1 ਮਿਲੀਅਨ ਵਿੱਚ ਵੇਚੀ ਗਈ ਸੀ। ਡਰੇਕ ਨੇ ਇੱਕ ਇੰਸਟਾਗ੍ਰਾਮ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਸਨੇ ਇੰਡੈਕਸ ਫਿੰਗਰ ਵਿਚ ਇਹ ਰਿੰਗ ਪਾਈ ਹੋਈ ਸੀ।ਰਿੰਗ ਵਿੱਚ ਬੈਂਡ ਦੇ ਸਿਖਰ ‘ਤੇ ਇੱਕ ਹੀਰਿਆਂ ਵਿੱਚ ਢੱਕਿਆ ਹੋਇਆ ਤਾਜ ਹੈ।ਗੋਦ ਮਦਰ ਯਾਸਮਿਨ ਫੂਲਾ ਨੇ Ring ਨੂੰ ਵਿਕਰੀ ਲਈ ਰੱਖਿਆ ਹੋਇਆ ਸੀ ।ਫੁਲਾ ਟੁਪਾਕ ਦੀ ਗੋਦ ਮਦਰ, ਸਲਾਹਕਾਰ, , ਮਨੀ ਮੈਨੇਜਰ, ਦੇਖਭਾਲ ਕਰਨ ਵਾਲੀ ਸੀ।
ਰੈਪਰ ਟੁਪਾਕ ਨੇ Ring ਨੂੰ ਖੁਦ ਡਿਜ਼ਾਈਨ ਕੀਤਾ ਸੀ ਅਤੇ ਉਸ ਸਾਲ ਐਮਟੀਵੀ ਵੀਡੀਓ ਸੰਗੀਤ ਅਵਾਰਡਾਂ ਵਿੱਚ ਆਪਣੀ ਅੰਤਿਮ ਜਨਤਕ ਦਿੱਖ ਦੌਰਾਨ ਇਸਨੂੰ ਪਾਇਆ ਹੋਇਆ ਸੀ।25 ਸਾਲ ਦੇ ਪ੍ਰਸਿੱਧ ਰੈਪਰ ਟੁਪਾਕ ਨੂੰ ਕੁਝ ਦਿਨ ਬਾਅਦ 13 ਸਤੰਬਰ ਨੂੰ ਲਾਸ ਵੇਗਾਸ ਵਿੱਚ ਇੱਕ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ।
ਮਹਰੂਮ ਗਾਇਕ ਸਿੱਧੂ ਮੂਸੇਵਾਲਾ ਟੁਪਾਕ ਨੂੰ ਆਪਣਾ ਆਈਡਲ ਮੰਨਦੇ ਸਨ। ![]()
$1 ਮਿਲੀਅਨ ਤੋਂ ਵੱਧ ਦੀ ਖਰੀਦੀ ਡਰੇਕ ਨੇ ਟੁਪਾਕ ਦੀ ਛਾਂਪ
Total Views: 209 ,
Real Estate


















