ਪਟਿਆਲਾ ਦੇ ਸਮਾਣਾ ‘ਚੋ ਇੱਕ ਪੀ.ਆਰ.ਟੀ.ਸੀ ਦੀ ਬੱਸ ਚੋਰੀ ਹੋ ਗਈ। ਇਕ ਨਸ਼ੇੜੀ ਬੱਸ ਨੂੰ 8 ਕਿਲੋਮੀਟਰ ਦੂਰ ਪਿੰਡ ਦੌਦੜਾ ਤੱਕ ਲੈ ਗਿਆ ਤੇ ਕਾਫ਼ੀ ਸਮਾਂ ਪਿੰਡ ਕੋਲ ਖੜ੍ਹੀ ਕਰ ਕੇ ਵਿਚ ਸੁੱਤਾ ਰਿਹਾ। ਜਦੋਂ ਪਿੰਡ ਵਾਲਿਆਂ ਨੇ ਬੱਸ ਖੜ੍ਹੀ ਵੇਖੀ ਤਾਂ ਪੁਲਿਸ ਨੂੰ ਬੁਲਾਇਆ। ਮੁਲਜ਼ਮ ਦਾ ਕਹਿਣਾ ਹੈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਸ ਨੂੰ ਪਤਾ ਹੀ ਨਹੀਂ ਲੱਗਿਆ। ਉਹ ਖਾਧੀ-ਪੀਤੀ ਵਿਚ ਇਹ ਕੰਮ ਕਰ ਬੈਠਾ। ਜਦੋਂ ਡਰਾਈਵਰ ਅਤੇ ਕੰਡਕਟਰ ਬੱਸ ਦੇ ਅੰਦਰ ਨਹੀਂ ਸਨ ਤਾਂ ਮੁਲਜ਼ਮ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਬੱਸ ਭਜਾ ਕੇ ਲੈ ਗਿਆ। ਇਹ ਬੱਸ ਸਮਾਣਾ ਤੋਂ ਤਲਵੰਡੀ ਮਲਿਕ ਰੂਟ ਉਤੇ ਚੱਲਦੀ ਹੈ।
Total Views: 239 ,
Real Estate


















