ਫਗਵਾੜਾ ‘ਚ ਆਮ ਆਦਮੀ ਪਾਰਟੀ ਦੇ ਇੱਕ ਸੀਨੀਅਰ ਆਗੂ ਵੱਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨੂੰ ਆਪ ‘ਚ ਸ਼ਾਮਿਲ ਕੀਤਾ ਗਿਆ ਸੀ। ਪਰ ਸ਼ਾਮ ਢਲਦੇ ਸਾਰ ਹੀ ਉਹ ਮੁੜ ਕਾਂਗਰਸ ‘ਚ ਵਾਪਸ ਪਲਟੀ ਮਾਰ ਗਿਆ। ਕਾਂਗਰਸ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਗੁਰਦਿਆਲ ਸਿੰਘ ਦੇ ਗ੍ਹਿ ਨਿਵਾਸ ਵਿਖੇ ਜਾ ਕੇ ਉਨ੍ਹਾਂ ਦੀ ਘਰ ਵਾਪਸੀ ਕਰਵਾ ਦਿੱਤੀ । ਪੂਰਾ ਦਿਨ ਇਕ ਵਿਅਕਤੀ ਨੇ ਦੋ ਪਾਰਟੀਆਂ ਦੇ ਸਾਰੇ ਹੀ ਲੀਡਰਾਂ ਨੂੰ ਭੰਬਲਭੂਸੇ ‘ਚ ਪਾਈ ਰੱਖਿਆ। ਉਹ ਦੁਪਹਿਰ ਵੇਲੇ ਆਪ ‘ਚ ਸ਼ਾਮਿਲ ਹੋਏ ਤੇ ਸ਼ਾਮ ਨੰ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਕਹਿਣ ‘ਤੇ ਮੁੜ ਕਾਂਗਰਸ ‘ਚ ਸ਼ਾਮਿਲ ਹੋ ਗਏ।
Total Views: 293 ,
Real Estate


















