ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਘਰ ‘ਚ ਹਥਿਆਰਾਂ ਨਾਲ ਲੈਸ ਇਕ ਨੌਜਵਾਨ ਨੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਜਾਂਚ ਕਰ ਰਹੀ ਟੀਮ ਨੇ ਕੋਲਕਾਤਾ ਪੁਲਿਸ ਦੇ ਸਟਿੱਕਰ ਵਾਲੀ ਕਾਰ ਵਿੱਚੋਂ ਇੱਕ ਸ਼ੱਕੀ ਬੈਗ ਵੀ ਬਰਾਮਦ ਕੀਤਾ ਹੈ। ਸ਼ੱਕੀ ਮੁਲਜ਼ਮਾਂ ਕੋਲੋਂ ਚਾਕੂ, ਗੰਡਾਸਾ ਵਰਗੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਕਿਸ ਦੀ ਗੱਡੀ ਹੈ। ਇਸ ਦੇ ਨਾਲ ਹੀ ਸ਼ੱਕੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਹੁਣ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਵਿਅਕਤੀ ਨੇ ਇਹ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਹਨ। ਇਹ ਸ਼ੱਕੀ ਮੁਲਜ਼ਮ ਇੱਥੇ ਕਿਸ ਮਕਸਦ ਨਾਲ ਆਇਆ ਸੀ? ਅਜਿਹੇ ਸਵਾਲਾਂ ਦੇ ਨਾਲ ਹੀ ਪੁਲਿਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਕੀ ਇਸ ਦੇ ਨਾਲ ਕੋਈ ਹੋਰ ਵਾਰਦਾਤ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।ਕੋਲਕਾਤਾ ਪੁਲਿਸ ਕਮਿਸ਼ਨਰ ਨੇ ਨੌਜਵਾਨ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਦੋਸ਼ੀ ਨੌਜਵਾਨ ਕੋਲੋਂ ਚਾਕੂ, ਨਸ਼ੀਲੇ ਪਦਾਰਥ ਅਤੇ ਸ਼ੱਕੀ ਬੈਗ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨ ਪੁਲੀਸ ਦੀ ਗੱਡੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾ ਰਿਹਾ ਸੀ। ਤੇਜ਼ ਰਫਤਾਰ ਕਾਰਨ ਉਥੇ ਮੌਜੂਦ ਪੁਲਿਸ ਟੀਮ ਨੂੰ ਕਿਸੇ ਚੀਜ਼ ‘ਤੇ ਸ਼ੱਕ ਹੋਇਆ ਤਾਂ ਉਨ੍ਹਾਂ ਦੀ ਗੱਡੀ ਨੂੰ ਚਿਤਾਵਨੀ ਦੇ ਕੇ ਰੋਕ ਦਿੱਤਾ ਗਿਆ।ਉਹ ਪੁੱਛੇ ਗਏ ਸਵਾਲਾਂ ਦਾ ਸਹੀ ਜਵਾਬ ਨਹੀਂ ਦੇ ਸਕਿਆ।
ਮਮਤਾ ਬੈਨਰਜੀ ਦੇ ਘਰ ਨੇੜਿਓਂ ਸ਼ੱਕੀ ਹਥਿਆਰ ਸਮੇਤ ਗ੍ਰਿਫਤਾਰ
Total Views: 122 ,
Real Estate



















