ਮਨਾਲੀ ਗਏ ਇਕੋ ਪਰਿਵਾਰ ਦੇ 11 ਮੈਂਬਰ ਲਾਪਤਾ


ਅਯੁੱਧਿਆ ਦੇ ਕੁਮਾਰਗੰਜ ਦੇ ਪਿਥਲਾ ਪਿੰਡ ਤੋਂ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਗਏ ਇਕ ਹੀ ਪਰਿਵਾਰ ਦੇ 11 ਲੋਕ ਲਾਪਤਾ ਹੋ ਗਏ ਹਨ। ਸਾਰਿਆਂ ਦੇ ਫੋਨ ਬੰਦ ਆ ਰਹੇ ਹਨ। ਰਿਸ਼ਤੇਦਾਰਾਂ ਨੇ ਕੁਮਾਰਗੰਜ ਪੁਲਿਸ ਨੂੰ ਮਾਮਲੇ ਦੀ ਸੂਚਨਾ ਦਿਤੀ ਅਤੇ ਜਾਂਚ ਦੀ ਮੰਗ ਕੀਤੀ। ਪਰਿਵਾਰਕ ਮੈਂਬਰਾਂ ਨੂੰ ਡਰ ਹੈ ਕਿ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦਰਿਆ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਬੱਸ ਸਮੇਤ ਸਾਰੇ ਲੋਕ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਗਏ ਹੋਣ।ਪਿਥਲਾ ਪਿੰਡ ਦਾ ਰਹਿਣ ਵਾਲਾ ਅਬਦੁਲ ਮਜੀਦ (62) ਆਪਣੇ ਜਵਾਈ ਰਹਿਬਰ ਅਤੇ ਪੂਰੇ ਪਰਿਵਾਰ ਸਮੇਤ ਕੁੱਲੂ ਮਨਾਲੀ ਵਿਚ ਮਜ਼ਦੂਰੀ ਕਰਦਾ ਹੈ। ਜੂਨ ਮਹੀਨੇ ਵਿੱਚ ਅਬਦੁਲ ਮਜੀਦ ਆਪਣੇ ਪਰਿਵਾਰ ਸਮੇਤ ਪਿੰਡ ਪਿਥਲਾ ਆਇਆ ਹੋਇਆ ਸੀ। 9 ਜੁਲਾਈ ਨੂੰ ਅਬਦੁਲ ਪਰਿਵਾਰ ਸਮੇਤ ਚੰਡੀਗੜ੍ਹ ਬੱਸ ਸਟੈਂਡ ਤੋਂ ਦੁਪਹਿਰ 2:40 ਵਜੇ ਰੋਡਵੇਜ਼ ਦੀ ਬੱਸ ਰਾਹੀਂ ਕੁੱਲੂ ਮਨਾਲੀ ਲਈ ਰਵਾਨਾ ਹੋਇਆ ਸੀ। 10 ਜੁਲਾਈ ਨੂੰ ਉਹਨਾਂ ਦਾ ਅਪਣੇ ਰਿਸ਼ਤੇਦਾਰਾਂ ਨਾਲ ਸੰਪਰਕ ਟੁੱਟ ਗਿਆ, ਸੰਪਰਕ ਨਾ ਹੋਣ ‘ਤੇ ਪ੍ਰਵਾਰਕ ਮੈਂਬਰਾਂ ਨੇ ਕੁਮਾਰਗੰਜ ਪੁਲਿਸ ਨੂੰ ਸੂਚਿਤ ਕੀਤਾ। ਅਯੁੱਧਿਆ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਅਤੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਸੰਪਰਕ ਵਿੱਚ ਹੈ।

Total Views: 140 ,
Real Estate