ਬੈਂਕ ਯੂਨੀਅਨਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ (5-day workweek) ਦੀ ਮੰਗ ਅਤੇ ਪਰਫਾਰਮੈਂਸ ਲਿੰਕਡ ਇਨਸੈਂਟਿਵ (PLI) ਸਕੀਮ ਨੂੰ ਵਾਪਸ ਲੈਣ ਦੇ ਹੱਕ ਵਿੱਚ ਦਿੱਤੇ ਗਏ ਤਿੰਨ ਦਿਨਾਂ ਹੜਤਾਲ ਦੇ ਸੱਦੇ ਦੇ ਮੱਦੇਨਜ਼ਰ, ਦੋ ਮੁੱਖ ਸਰਕਾਰੀ ਬੈਂਕਾਂ-ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਇੰਡੀਅਨ ਬੈਂਕ, ਨੇ ਆਪਣੇ ਗਾਹਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਬੈਂਕਿੰਗ ਸੇਵਾਵਾਂ ਲਈ ਪਹਿਲਾਂ ਹੀ ਪ੍ਰਬੰਧ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ 26 ਸਤੰਬਰ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਨ ਬੈਂਕ ਛੁੱਟੀ ਹੈ ਅਤੇ 27 ਸਤੰਬਰ ਨੂੰ ਐਤਵਾਰ ਹੈ, ਜਿਸ ਕਾਰਨ ਲਗਾਤਾਰ ਪੰਜ ਦਿਨ ਫਿਜ਼ੀਕਲ ਬੈਂਕਿੰਗ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਹੇਗਾ।ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਮੰਗਲਵਾਰ ਸ਼ਾਮ ਆਪਣੇ ਗਾਹਕਾਂ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, “ਪਿਆਰੇ ਗਾਹਕੋ, ਬੈਂਕ ਕਰਮਚਾਰੀਆਂ ਦੀਆਂ ਕੁੱਝ ਯੂਨੀਅਨਾਂ ਨੇ 28 ਤੋਂ 30 ਸਤੰਬਰ ਤੱਕ 3 ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਕਿਰਪਾ ਕਰਕੇ ਆਪਣੇ ਜ਼ਰੂਰੀ ਲੈਣ-ਦੇਣ ਸਮੇਂ ਤੋਂ ਪਹਿਲਾਂ ਹੀ ਨਿਪਟਾ ਲਵੋ। ਇਸ ਦੌਰਾਨ ATM/ADWM, CSPs, YONO, ਇੰਟਰਨੈੱਟ/ਮੋਬਾਈਲ ਬੈਂਕਿੰਗ, UPI ਅਤੇ ਹੋਰ ਡਿਜੀਟਲ ਮਾਧਿਅਮਾਂ ਦੀ ਵਰਤੋਂ ਕਰੋ।” ਫਿਲਹਾਲ ਸਟੇਟ ਬੈਂਕ ਆਫ਼ ਇੰਡੀਆ, ਇੰਡੀਅਨ ਬੈਂਕ, ਪੰਜਾਬ ਨੈਸ਼ਨਲ ਬੈਂਕ (PNB) ਅਤੇ ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ ਆਪਣੇ ਗਾਹਕਾਂ ਨੂੰ ਸਾਵਧਾਨੀ ਵਜੋਂ ਇਹ ਸੂਚਨਾਵਾਂ ਭੇਜੀਆਂ ਗਈਆਂ ਹਨ।
ਲਗਾਤਾਰ 5 ਦਿਨ ਬੰਦ ਰਹਿਣਗੀਆਂ ਬੈਂਕਾਂ
Total Views: 2 ,
Real Estate





















