ਵਿਧਾਨ ਸਭਾ ਦੇ ਸਪੀਕਰ ਤੋਂ ਕਾਂਗਰਸ ਦੇ ਵਿਧਾਇਕਾਂ ਲਈ ਸੱਤਾਧਾਰੀ ਧਿਰ ਵਾਲੇ ਬੈਂਚਾਂ ਦੀ ਮਜੀਠੀਆਂ ਨੇ ਕੀਤੀ ਮੰਗ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇੱਕਠੇ ਆਉਣ ਤੇ ਇਸ ਨੂੰ ਅਨੈਤਿਕ ਗਠਜੋੜ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਨੇ ਅਨੈਤਿਕ ਗਠਜੋੜ ਕਰਨ ਵਾਸਤੇ ਪੰਜਾਬ ਨੂੰ ਵਰਤਿਆ ਹੈ। ਮਜੀਠੀਆ ਨੇ ਕਿਹਾ ਕਿ ਮੈਂ ਹਮੇਸ਼ਾ ਕਿਹਾ ਹੈ ਕਿ ਆਪ ਤੇ ਕਾਂਗਰਸ ਦੋ ਮੂੰਹੇ ਸੱਪ ਹਨ ਜੋ ਇਕ ਦੂਜੇ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਇਹੀ ਸੱਚਾਈ ਉਹਨਾਂ ਦੀ ਸਾਹਮਣੇ ਆਈ ਹੈ ਤੇ ਦੋਵੇਂ ਲੋਕਾਂ ਨੂੰ ਧੋਖਾ ਦੇਣ ਵਿਚ ਮਾਹਿਰ ਹਨ। ਮਜੀਠੀਆ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰੀ ਕੁਲਤਾਰ ਸਿੰਘ ਸੰਧਵਾਂ ਨੂੰ ਅਪੀਲ ਕੀਤੀ ਕਿ ਵਿਧਾਨ ਸਭਾ ਵਿਚ ਸੀਟਾਂ ਦੇ ਬੈਠਣ ਦੀ ਨਵੀਂ ਤਰਤੀਬ ਦਾ ਐਲਾਨ ਕਰ ਕੇ ਕਾਂਗਰਸ ਦੇ ਵਿਧਾਇਕਾਂ ਨੂੰ ਹੁਣ ਸੱਤਾਧਾਰੀ ਧਿਰ ਵਾਲੇ ਬੈਂਚਾਂ ’ਤੇ ਬੈਠਣ ਦੀ ਥਾਂ ਅਲਾਟ ਕਰਨ। ਉਹਨਾਂ ਕਿਹਾ ਕਿ ਪੰਜਾਬ ਵਿਚ ਅਧਿਕਾਰਤ ਵਿਰੋਧੀ ਧਿਰ ਦਾ ਭੋਗ ਪੈ ਗਿਆ ਹੈ। ਇਹ ਹੁਣ ਵਿਰੋਧੀ ਧਿਰ ਨਹੀਂ ਰਹੀ ਤੇ ਇਹ ਗੱਲ ਅਧਿਕਾਰ ਤੌਰ ’ਤੇ ਸਾਹਮਣੇ ਹੈ। ਕਾਂਗਰਸ ਹੁਣ ਸੱਤਾਧਾਰੀ ਪਾਰਟੀ ਦਾ ਹਿੱਸਾ ਬਣ ਗਈ ਹੈ।

Total Views: 165 ,
Real Estate