ਦਿੱਲੀ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਭਾਰੀ ਮੀਂਹ ਕਾਰਨ ਅੰਬਾਲਾ, ਦਿੱਲੀ, ਫਿਰੋਜ਼ਪੁਰ ਅਤੇ ਮੁਰਾਦਾਬਾਦ ਡਵੀਜ਼ਨਾਂ ’ਤੇ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ।
ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਪਟੜੀਆਂ ’ਤੇ ਪਾਣੀ ਖੜ੍ਹਾ ਹੋਣ ਨਾਲ 7 ਤੋਂ 15 ਜੁਲਾਈ ਤੱਕ ਲਈ 706 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਨ੍ਹਾਂ ’ਚੋਂ 300 ਮੇਲ ਤੇ ਐਕਸਪ੍ਰੈੱਸ ਅਤੇ 406 ਪੈਸੰਜਰ ਰੇਲਗੱਡੀਆਂ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਮੀਂਹ ਕਾਰਨ ਕਰੀਬ 600 ਮੇਲ ਤੇ ਐਕਸਪ੍ਰੈੱਸ ਅਤੇ 50 ਤੋਂ ਜ਼ਿਆਦਾ ਪੈਸੰਜਰ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਉੱਤਰੀ ਰੇਲਵੇ ਨੇ ਲਗਭਗ 300 ਮੇਲ/ਐਕਸਪ੍ਰੈੱਸ ਰੇਲਗੱਡੀਆਂ ਰੱਦ ਕੀਤੀਆਂ ਅਤੇ 191 ਦੇ ਰਾਹ ਬਦਲ ਦਿੱਤੇ। ਯਾਤਰੀਆਂ ਦੀ ਸਹਾਇਤਾ ਲਈ ਸਾਰੇ ਵੱਡੇ ਰੇਲਵੇ ਸਟੇਸ਼ਨਾਂ ’ਤੇ ਹੈਲਪ ਡੈਸਕ ਖੋਲ੍ਹੇ ਗਏ ਹਨ।
Total Views: 107 ,
Real Estate



















