CPI ਵੱਲੋਂ ਲੋਕ ਸਭਾ ਚੋਣ ਲੜਨਗੇ ਕਨੱਹੀਆ ਕੁਮਾਰ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਿਹਾਰ ਵਿੱਚ ਮਹਾਂਗਠਜੋੜ ਵੱਲੋਂ ਟਿਕਟ ਨਾ ਮਿਲਣ ਕਾਰਨ ਹੁਣ ਸਟੂਡੈਂਟ ਲੀਡਰ ਕਨੱਹੀਆ ਕੁਮਾਰ ਬੇਗੂਸਰਾਇ ਸੀਟ ਤੋਂ ਸੀਪੀਆਈ ਦੀ ਟਿਕਟ ‘ਤੇ ਚੋਣ ਲੜਨਗੇ। ਇਸ ਦੀ ਘੋਸ਼ਣਾ ਸੀਪੀਆਈ ਦੀ ਬਿਹਾਰ ਇਕਾਈ ਦੇ ਪ੍ਰਧਾਨ ਸਤਿਆਨਰਾਇਣ ਸਿੰਘ ਨੇ ਪਟਨਾ ‘ਚ ਕੀਤੀ। ਕਨੱਹੀਆ ਕੁਮਾਰ ਦੀ ਦਾਅਵੇਦਾਰੀ ਤੋਂ ਬਾਅਦ ਹੁਣ ਬੇਗੂਸਰਾਇ ਦੀ ਲੋਕ ਸਭਾ ਸੀਟ ਤੋਂ ਮੁਕਾਬਲਾ ਕਾਫੀ ਦਿਲਚਸਪ ਰਹੇਗਾ। ਬਿਹਾਰ ਦੇ ਬੇਗੂਸਰਾਇ ਨੂੰ ਖੱਬੇਪੱਖੀ ਖਾਸਕਰ ਸੀਪੀਆਈ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਸ ਸੀਟ ‘ਤੇ ਕਈ ਪਾਰਟੀ ਦੇ ਉਮੀਦਵਾਰਾਂ ਨੇ ਜਿੱਤ ਦੇ ਝੰਡੇ ਗੱਡੇ ਹਨ।

Total Views: 292 ,
Real Estate