SGPC ਆਪਣਾ ਸੈਟਾਲਾਈਟ ਚੈੱਨਲ ਸ਼ੁਰੂ ਕਰੇ ਨਾ ਕਿ ਯੂ-ਟਿਊਬ ਚੈੱਨਲ ਸ਼ੁਰੂ ਕਰਕੇ ਖਾਨਾਪੂਰਤੀ ਕਰੇ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਪਾਰਟੀ ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਬੈਠਕ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਹੋਈ, ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਜੀਦਗੀ ਨਾਲ ਆਪਣਾ ਸੈਟਾਲਾਈਟ ਚੈੱਨਲ ਸ਼ੁਰੂ ਕਰਕੇ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰੇ ਨਾ ਕਿ ਕੇਵਲ ਯੂ-ਟਿਊਬ ਚੈੱਨਲ ਸ਼ੁਰੂ ਕਰਕੇ ਖਾਨਾਪੂਰਤੀ ਕਰੇ ਅਤੇ ਨਾਲ ਹੀ ਹੋਰ ਸੈਟਾਲਾਈਟ ਚੈੱਨਲ ਜੋ ਸਿੱਖ ਰਹਿਤ ਮਰਿਯਾਦਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹਦਾਇਤਾਂ ਅਨੁਸਾਰ ਗੁਰਬਾਣੀ ਦਾ ਪ੍ਰਸਾਰਣ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵੀ ਲਾਈਵ ਕਰਨ ਦੀ ਇਜਾਜਤ ਦੇਣੀ ਚਾਹੀਦੀ ਹੈ।

Total Views: 230 ,
Real Estate