ਮੁੰਬਈ-ਆਗਰਾ ਹਾਈਵੇਅ ‘ਤੇ ਪਲਾਸਨੇਰ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਜ਼ਖਮੀ ਦੱਸੇ ਜਾ ਰਹੇ ਹਨ। ਖ਼ਬਰਾਂ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਪਾਲਾਸਨੇਰ ਪਿੰਡ ਨੇੜੇ ਮੁੰਬਈ-ਆਗਰਾ ਹਾਈਵੇਅ ਤੋਂ ਇਕ ਕੰਟੇਨਰ ਲੰਘ ਰਿਹਾ ਸੀ। ਇਸ ਦੌਰਾਨ ਗੱਡੀ ਦੀ ਬ੍ਰੇਕ ਫੇਲ ਹੋ ਗਈ ਅਤੇ ਇਹ ਨੇੜਲੇ ਹੋਟਲ ਦੇ ਅੰਦਰ ਜਾ ਵੜੀ। ਇਸ ਹਾਦਸੇ ‘ਚ 15 ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
Total Views: 125 ,
Real Estate
















