‘ਟਾਈਟੈਨਿਕ’ ਜਹਾਜ਼ ਦੇ ਮਲਬੇ ਨੂੰ ਦੇਖਣ ਗਈ ਪਣਡੁੱਬੀ ਨੂੰ ਲੱਭਣ ਦੇ ਯਤਨ ਜਾਰੀ

ਇਕ ਸਦੀ ਪਹਿਲਾਂ ਸਮੁੰਦਰ ਵਿਚ ਡੁੱਬੇ ‘ਟਾਈਟੈਨਿਕ’ ਜਹਾਜ਼ ਦੇ ਮਲਬੇ ਨੂੰ ਦਸਤਾਵੇਜ਼ਾਂ ਦੀ ਮਦਦ ਨਾਲ ਪ੍ਰਮਾਣਿਤ ਕਰਨ ਦੇ ਮਿਸ਼ਨ ਦੌਰਾਨ ਲਾਪਤਾ ਹੋਈ ਪਣਡੁੱਬੀ ਨੂੰ ਲੱਭਣ ਦੇ ਯਤਨ ਜਾਰੀ ਹਨ। ਇਸ ਪਣਡੁੱਬੀ ਵਿੱਚ ਪੰਜ ਵਿਅਕਤੀ ਸਵਾਰ ਸਨ। ਕਾਰਬਨ-ਫਾਈਬਰ ਦੀ ਬਣੀ ਪਣਡੁੱਬੀ, ਜਿਸ ਦਾ ਨਾਮ ਟਾਈਟਨ ਹੈ, ਓਸ਼ਨਗੇਟ ਐਕਸਪੀਡੀਸ਼ਨ ਵੱਲੋਂ ਵਿੱਢੇ ਮਿਸ਼ਨ ਦਾ ਹਿੱਸਾ ਹੈ। ਕੈਨੇਡਾ ਦੇ ਜੁਆਇੰਟ ਰੈਸਕਿਊ ਕੋਆਰਡੀਨੇਸ਼ਨ ਸੈਂਟਰ ਮੁਤਾਬਕ ਪਣਡੁੱਬੀ ਐਤਵਾਰ ਰਾਤ ਨੂੰ ਸੇਂਟ ਜੌਹਨਜ਼ ਨਿਊਫਾਊਂਡਲੈਂਡ ਦੇ ਦੱਖਣ ਵਿੱਚ 435 ਮੀਲ ਦੀ ਦੂਰੀ ‘ਤੇ ਲਾਪਤਾ ਹੋ ਗਈ।

Total Views: 145 ,
Real Estate