ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾੜ੍ਹੀ ਨੂੰ ਲੈ ਕੇ ਦਿੱਤੇ ਬਿਆਨ ਦੀ ਸਖਤ ਨਿਖੇਧੀ ਕੀਤੀ ਜਾ ਰਹੀ ਹੈ। ਇਸ ਬਿਆਨ ਨੂੰ ਲੈ ਕੇ ਭਾਜਪਾ ਤੇ ਅਕਾਲੀ ਦਲ ਨੇ ਸਖਤ ਵਿਰੋਧ ਜਤਾਇਆ ਹੈ। ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ‘ਜਿਵੇਂ ਦੇ ਦਿਲੋਂ ਹਾਂ ਓਵੇਂ ਹੀ ਜ਼ੁਬਾਨੋਂ ਹਾਂ.. ਅਸੀਂ ਮੌਕਾ ਦੇਖ ਕੇ ਦਾੜ੍ਹੀ ਨਹੀਂ ਖੋਲ੍ਹਦੇ, ਇੰਨਾ ਪਤਾ ਕਿ ਸੱਚੇ ਹਾਂ, ਬੰਦਾ ਕੋਈ ਨੁਕਸ ਕੱਢ ਕੇ ਦਿਖਾ ਦੇਵੇ ਤਾਂ ਮੰਨ ਜਾਵਾਂਗੇ.. ਇੱਥੇ ਜਦ ਵੋਟਾਂ ਆ ਗਈਆਂ ਤਾਂ ਦਾੜ੍ਹੀ ਖੋਲ ਲੋ ਤੇ ਬਾਅਦ ਵਿੱਚ ਬੰਨ੍ਹ ਲਓ’ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਬਿਆਨ ‘ਤੇ ਬੀਜੇਪੀ ਦੇ ਬੁਲਾਰੇ ਆਰ ਪੀ ਸਿੰਘ ਨੇ ਨਿਸ਼ਾਨੇ ਸਾਧੇ ਹਨ। ਆਰ ਪੀ ਸਿੰਘ ਨੇ ਟਵੀਟ ਕਰਦੇ ਹੋਏ ਮੁੱਖੀ ਮੰਤਰੀ ਭਗਵੰਤ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਾਰਵਾਈ ਕਰਨ ਦੀ ਵੀ ਅਪੀਲ ਕੀਤੀ ਹੈ।
Total Views: 351 ,
Real Estate



















