ਪੰਜਾਬ ਦੇ 9 ਜ਼ਿਲ੍ਹਿਆਂ ’ਚ ਤੁਫਾਨ ‘ਬਿਪਰਜੋਏ’ ਅਸਰ ਵਿਖਾਏਗਾ

ਪੰਜਾਬ ਦੇ ਪੂਰਬੀ ਮਾਲਵੇ ’ਚ ਅੱਜ ਬਿਪਰਜੋਏ ਤੂਫ਼ਾਨ ਦਾ ਅਸਰ ਵੇਖਣ ਨੂੰ ਮਿਲੇਗਾ। ਮੌਸਮ ਵਿਭਾਗ ਨੇ ਐਤਵਾਰ ਤੋਂ ਮੰਗਲਵਾਰ ਤਕ ਪੂਰਬੀ ਮਾਲਵੇ ਤੋਂ ਇਲਾਵਾ ਪਠਾਨਕੋਟ, ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਵਿਚ ਯੈਲੋ ਅਲਰਟ ਜਾਰੀ ਕੀਤਾ ਹੈ। 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚਲ ਸਕਦੀਆਂ ਹਨ। ਇਸ ਦੌਰਾਨ ਕੱਚੇ ਅਤੇ ਕਮਜ਼ੋਰ ਘਰਾਂ ਵਿਚ ਨਾ ਰਹਿਣ ਅਤੇ ਝੱਖੜ ਦੌਰਾਨ ਸ਼ੀਸ਼ੇ ਦੀਆਂ ਖਿੜਕੀਆਂ ਤੋਂ ਦੂਰ ਰਹਿਣ ਦੀ ਹਦਾਇਤ ਕੀਤੀ ਗਈ ਹੈ। ਦੂਜੇ ਪਾਸੇ ਮਾਝੇ-ਦੁਆਬੇ ਦੇ ਚਾਰ ਜ਼ਿਲ੍ਹਿਆਂ ਤੋਂ ਇਲਾਵਾ ਪੂਰਬੀ ਮਾਮਲੇ ਦੇ ਨਾਲ-ਨਾਲ ਪੂਰੇ ਸੂਬੇ ਵਿਚ ਗਰਮੀ ਦਾ ਜ਼ੋਰ ਰਹੇਗਾ। ਮਾਲਵੇ ਵਿਚ ਬਿਪਰਜੋਏ ਗਰਮੀ ਤੋਂ ਰਾਹਤ ਦਿਵਾਏਗਾ ਅਤੇ ਤਾਪਮਾਨ ਨੂੰ ਹੇਠਾਂ ਲਿਆਏਗਾ। ਮਾਲਵੇ ਵਿਚ ਤਾਪਮਾਨ 38 ਡਿਗਰੀ ਦੇ ਆਸਪਾਸ ਰਹਿਣ ਦਾ ਅਨੁਮਾਨ ਹੈ।

Total Views: 176 ,
Real Estate