ਆਸਟ੍ਰੇਲੀਅਨ ਸੰਸਦ ਮੈਂਬਰ ਲਿਡੀਆ ਥੋਰਪ ਨੇ ਦੋਸ਼ ਲਾਇਆ ਕਿ ਸੰਸਦ ‘ਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ। ਉਸ ਨੇ ਕਿਹਾ ਕਿ ਇਹ ਇਮਾਰਤ ਔਰਤਾਂ ਲਈ ਕੰਮ ਕਰਨ ਲਈ ਸੁਰੱਖਿਅਤ ਨਹੀਂ ਹੈ। ਇਹ ਕਹਿੰਦੇ ਹੋਏ ਉਹ ਰੋ ਪਈ। ਉਸ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਸ ‘ਤੇ ਗੰਦੀਆਂ ਟਿੱਪਣੀਆਂ ਕੀਤੀਆਂ ਗਈਆਂ ਹਨ। ਉਸ ਨੂੰ ਇੱਕ ਪੌੜੀ ਦੇ ਕੋਲ ਗਲਤ ਤਰੀਕੇ ਨਾਲ ਛੂਹਿਆ ਗਿਆ ਸੀ। ਥੋਰਪੇ ਨੇ ਕੰਜ਼ਰਵੇਟਿਵ ਡੇਵਿਡ ਵੈਨ ‘ਤੇ ਦੋਸ਼ ਲਾਏ ਹਨ।ਹਾਲਾਂਕਿ ਵੈਨ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ ਹੈ। ਵੈਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਦੋਸ਼ਾਂ ਕਾਰਨ ਟੁੱਟਿਆ ਹੋਇਆ ਹੈ ਅਤੇ ਬਹੁਤ ਪਰੇਸ਼ਾਨ ਹੈ। ਉਸ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਇਹ ਪੂਰੀ ਤਰ੍ਹਾਂ ਨਾਲ ਝੂਠੇ ਦੋਸ਼ ਹਨ। ਹਾਲਾਂਕਿ ਲਿਬਰਲ ਪਾਰਟੀ ਨੇ ਵੈਨ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ।
Total Views: 144 ,
Real Estate



















