ਗੁਜਰਾਤ ‘ਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਹਾਈ ਅਲਰਟ

ਗੁਜਰਾਤ ‘ਚ ਤੂਫ਼ਾਨ ਬਿਪਰਜੋਏ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਅਨੁਮਾਨ ਹੈ ਕਿ ਅਰਬ ਸਾਗਰ ਤੋਂ ਆ ਰਿਹਾ ਇਹ ਤੂਫ਼ਾਨ 15 ਜੂਨ ਨੂੰ ਗੁਜਰਾਤ ਵਿੱਚ ਲੈਂਡਫਾਲ ਕਰੇਗਾ।ਇਸ ਦੌਰਾਨ, ਭਾਰਤ ਦੇ ਕਈ ਸੂਬਿਆਂ ਵਿੱਚ ਤੇਜ਼ ਹਵਾਵਾਂ ਚੱਲਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।ਲੋਕਾਂ ਨੂੰ ਬੀਚ ‘ਤੇ ਜਾਣ ਦੀ ਮਨਾਹੀ ਹੈ। ਮਛੇਰਿਆਂ ਨੂੰ ਵੀ ਸਮੁੰਦਰ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਗਈ ਹੈ।ਸਰਕਾਰੀ ਏਜੰਸੀਆਂ ਨੇ ਹੁਣ ਤੱਕ ਗੁਜਰਾਤ, ਸੌਰਾਸ਼ਟਰ ਅਤੇ ਕੱਛ ਦੇ ਤੱਟਵਰਤੀ ਖੇਤਰਾਂ ਤੋਂ 30,000 ਤੋਂ ਵੱਧ ਲੋਕਾਂ ਨੂੰ ਸ਼ੈਲਟਰ ਹੋਮਜ਼ ਵਿੱਚ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਅਜੇ ਵੀ ਸ਼ੈਲਟਰ ਹੋਮ ‘ਚ ਭੇਜਿਆ ਜਾ ਰਿਹਾ ਹੈ।

Total Views: 119 ,
Real Estate