ਉੱਤਰ ਕੋਰੀਆ ਵਿੱਚ ਖੁਦਕੁਸ਼ੀ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਨੂੰ ਵੇਖਦੇ ਹੋਏ ਤਾਨਾਸ਼ਾਹ ਕਿਮ ਜੋਂਗ ਉਨ ਨੇ ਇੱਕ ਸੀਕ੍ਰੇਟ ਹੁਕਮ ਜਾਰੀ ਕਰਕੇ ਸੁਸਾਈਡ ਨੂੰ ਬੈਨ ਕਰ ਦਿੱਤਾ ਹੈ। ਉਨ੍ਹਾਂ ਇਸ ਨੂੰ ਦੇਸ਼ਦ੍ਰੋਹ ਦੱਸਿਆ ਹੈ। ਹੁਕਮ ਵਿੱਚ ਅਧਿਕਾਰੀਆਂ ਨੂੰ ਖੁਦਕੁਸ਼ੀਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਜੇ ਪੂਰੇ ਨਾਰਥ ਕੋਰੀਆ ਵਿੱਚ ਦੇਸ਼ਧ੍ਰੋਹ ਦਾ ਕੋਈ ਵੀ ਮਾਮਲਾ ਸਾਹਮਣੇ ਆਇਆ ਤਾਂ ਅਧਿਕਾਰੀਆਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾਏਗਾ।ਸਾਊਥ ਕੋਰੀਆ ਦੀ ਇੱਕ ਸਪਾਈ ਏਜੰਸੀ ਮੁਤਾਬਕ, ਨਾਰਥ ਕੋਰੀਆ ਵਿੱਚ ਮਈ ਤੱਕ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਸੁਸਾਈਡ ਦੇ 40 ਫੀਸਦੀ ਵੱਧ ਮਾਮਲੇ ਦਰਜ ਕੀਤੇ ਗਏ। ਚੋਂਗਜਿਨ ਸੂਬੇ ਵਿੱਚ ਇਸ ਸਾਲ ਸੁਸਾਈਡ ਦੇ 35 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚੋਂ ਵੇਰੇ ਕੇਸ ਪੂਰੇ ਪਰਿਵਾਰ ਦੇ ਇਕੱਠੇ ਖੁਦੁਕੁਸ਼ੀ ਦਾ ਕਾਰਨ ਵਧਦੀ ਗਰੀਬੀ ਅਤੇ ਬੇਰੋਜ਼ਗਾਰੀ ਦੱਸਿਆ।
Total Views: 353 ,
Real Estate



















