
ਖੇਤੀਬਾੜੀ ਮੰਤਰੀ ਨੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਲੋੜ ਤੇ ਜੋਰ ਦਿੱਤਾ
ਬਠਿੰਡਾ, 13 ਜੂਨ, ਬਲਵਿੰਦਰ ਸਿੰਘ ਭੁੱਲਰ
ਸੇਵਾ ਕਰਨ ਦੀ ਭਾਵਨਾ ਮੈਨੂੰ ਵਿਰਾਸਤ ਵਿੱਚੋਂ ਮਿਲੀ ਹੈ। ਮੇਰੇ ਪਿਤਾ ਸ੍ਰ: ਜਗਦੇਵ ਸਿੰਘ ਖੁੱਡੀਆਂ ਮਰਹੂਮ ਸੰਸਦ ਮੈਂਬਰ ਜਿੱਥੇ ਭਜਨੀਕ ਤੇ ਪੰਥ ਪ੍ਰਸਤ ਇਨਸਾਨ ਸਨ, ਉੱਥੇ ਸਾਹਿਤ ਦੇ ਰਸੀਏ, ਗਰੀਬਾਂ ਦੇ ਹਮਦਰਦ ਤੇ ਲੋਕਾਂ ਦੇ ਸੇਵਕ ਸਨ। ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਲਈ ਰਾਜਨੀਤੀ ਵਿੱਚ ਪੈਰ ਰੱਖਿਆ ਅਤੇ ਹੁਣ ਜਨਤਾ ਦੀ ਸੇਵਾ ਲਈ ਹਰ ਸੰਭਵ ਯਤਨ ਕਰਾਂਗਾ। ਇਹ ਵਿਚਾਰ ਪੰਜਾਬ ਦੇ ਕੈਬਨਿਟ ਮੰਤਰੀ ਸ੍ਰ: ਗੁਰਮੀਤ ਸਿੰਘ ਖੁੱਡੀਆਂ ਨੇ ਪ੍ਰਗਟ ਕੀਤੇ। ਉਹ ਸਾਡੇ ਇਸ ਪੱਤਰਕਾਰ ਵੱਲੋਂ ਸਿਆਸਤ ਵਿੱਚ ਆਉਣ ਦੇ ਕਾਰਨ ਬਾਰੇ ਪੁੱਛੇ ਸੁਆਲ ਦਾ ਜਵਾਬ ਦੇ ਰਹੇ ਸਨ।
ਉਹਨਾਂ ਕਿਹਾ ਕਿ ਭਾਵੇਂ ਸਮੁੱਚੇ ਪੰਜਾਬ ਲਈ ਕੰਮ ਕਰਨਾ ਉਹਨਾਂ ਦੀ ਡਿਉਟੀ ਤੇ ਫ਼ਰਜ ਹੈ ਅਤੇ ਨਿਭਾਵਾਂਗਾ, ਪਰ ਵਿਧਾਨ ਸਭਾ ਹਲਕਾ ਲੰਬੀ ਦੇ ਲੋਕਾਂ ਦਾ ਹਮੇਸ਼ਾਂ ਅਹਿਸਾਨਮੰਦ ਰਹਾਂਗਾ ਜਿਹਨਾਂ ਇਹ ਸੇਵਾ ਕਰਨ ਦੇ ਯੋਗ ਬਣਾਇਆ। ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਇਸ ਸੇਵਾ ਦੇ ਕਾਬਲ ਸਮਝ ਕੇ ਮੌਕਾ ਦਿੱਤਾ ਹੈ, ਮੈਂ ਇਸ ਸਬੰਧੀ ਖ਼ਰਾ ਉੱਤਰਨ ਦਾ ਯਤਨ ਕਰਾਂਗਾ।
ਸ੍ਰ: ਖੁੱਡੀਆਂ ਨੇ ਕਿਹਾ ਕਿ ਖੇਤੀਬਾੜੀ ਘਾਟੇ ਦਾ ਸੌਦਾ ਬਣ ਚੁੱਕੀ ਹੈ, ਇਸਨੂੰ ਲਾਹੇਵੰਦ ਬਣਾਉਣ ਲਈ ਖੇਤੀ ਮਾਹਰਾਂ, ਵਿਗਿਆਨੀਆਂ, ਕਿਸਾਨ ਆਗੂਆਂ, ਸਫ਼ਲ ਕਿਸਾਨਾਂ ਆਦਿ ਨਾਲ ਸਲਾਹ ਮਸਵਰੇ ਕਰਕੇ ਨਵੀਆਂ ਸਕੀਮਾਂ ਤਿਆਰ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਪੰਜਾਬ ਨੂੰ ਮਾਰੂਥਲ ਬਣਨ ਤੋਂ ਰੋਕਣ ਲਈ ਧਰਤੀ ਹੇਠਲਾ ਪਾਣੀ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਅਤੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾਵੇਗਾ, ਜੋ ਸਮੇਂ ਦੀ ਜਰੂਰਤ ਹੈ। ਦਾਲਾਂ, ਤੇਲ ਬੀਜਾਂ ਵਾਲੀਆਂ ਫ਼ਸਲਾਂ, ਬਾਗਬਾਨੀ ਅਤੇ ਸਹਾਇਕ ਧੰਦਿਆਂ ਬਾਰੇ ਵੀ ਪੰਜਾਬ ਦੇ ਲੋਕਾਂ ਨੂੰ ਜਾਗਰਿਤ ਕੀਤਾ ਜਾਵੇਗਾ ਤੇ ਇਸਦੀ ਪ੍ਰਫੁੱਲਤਾ ਲਈ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਰਾਜ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਸੂਬੇ ਨੂੰ ਤਰੱਕੀ ਵੱਲ ਲਿਜਾਇਆ ਜਾ ਸਕੇ।
ਸੇਵਾ ਕਰਨ ਦੀ ਭਾਵਨਾ ਮੈਨੂੰ ਵਿਰਾਸਤ ਵਿੱਚੋਂ ਮਿਲੀ-ਸ੍ਰ: ਖੁੱਡੀਆਂ
Total Views: 129 ,
Real Estate



















