ਪੰਜਾਬ ਪੁਲਿਸ ਨੇ ਲੁਧਿਆਣਾ ਵਿਚ ਕੈਸ਼ ਵੈਨ ਲੁੱਟਣ ਦਾ ਮਾਮਲਾ ਹੱਲ ਕਰ ਲਿਆ ਹੈ ਤੇ ਇਸ ਸਬੰਧ ਵਿਚ 5 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਇਹ ਖੁਲ੍ਹਾਸਾ ਡੀ ਜੀ ਪੀ ਗੌਰਵ ਯਾਦਵ ਨੇ ਅੱਜ ਸਵੇਰੇ ਇਕ ਟਵੀਟ ਵਿਚ ਕੀਤਾ।
ਉਹਨਾਂ ਦੱਸਿਆ ਕਿ ਲੁਧਿਆਣਾ ਪੁਲਿਸ ਅਤੇ ਕਾਉਂਟਰ ਇੰਟਰੈਲੀਜੈਂਸ ਨੇ ਰਲ ਕੇ ਲੁਧਿਆਣਾ ਕੈਸ਼ ਵੈਨ ਲੁੱਟਣ ਦਾ ਕੇਸ 60 ਘੰਟਿਆਂ ਵਿਚ ਹੱਲ ਕਰ ਲਿਆ ਹੈ। ਕੁੱਲ 10 ਮੁਲਜ਼ਮਾਂ ਵਿਚੋਂ 5 ਗ੍ਰਿਫਤਾਰ ਕਰ ਲਏ ਗਏ ਹਨ ਤੇ ਕਾਫੀ ਪੈਸਾ ਬਰਾਮਦ ਕਰ ਲਿਆ ਗਿਆ ਹੈ। ਯਾਦ ਰਹੇ ਕਿ 10 ਲੁਟੇਰੇ 8.49 ਕਰੋੜ ਰੁਪਏ ਦੀ ਰਾਸ਼ੀ ਵੈਨ ਸਮੇਤ ਲੈ ਕੇ ਫਰਾਰ ਹੋ ਗਏ ਸਨ।
Total Views: 170 ,
Real Estate



















