2024 ਲੋਕ ਸਭਾ ਚੋਣਾਂ ਤੇ ਪੰਜ ਵਿਧਾਨ ਸਭਾਵਾਂ ਦੀਆਂ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਦੇਸ਼ ਭਰ ਵਿੱਚ ਈਵੀਐੱਮਜ਼ ਤੇ ਪੇਪਰ ਟਰਾਇਲ ਮਸ਼ੀਨਾਂ ਦੀ ਮੁੱਢਲੇ ਪੱਧਰ ’ਤੇ ਜਾਂਚ ਕਰਨ ਦੀ ਪਹਿਲਕਦਮੀ ਕੀਤੀ ਹੈ। ਸੂਤਰਾਂ ਮੁਤਾਬਿਕ ‘ਮੌਕ ਚੋਣਾਂ’ ਪਹਿਲੇ ਪੜਾਅ ’ਤੇ ਜਾਂਚ ਅਮਲ ਦਾ ਹਿੱਸਾ ਹਨ। ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ,‘ਇਹ ਅਮਲ ਦੇਸ਼ ਭਰ ਵਿੱਚ ਪੜਾਅਵਾਰ ਕਰਵਾਇਆ ਜਾਵੇਗਾ। ਇਸ ਅਮਲ ਅਧੀਨ ਕੇਰਲਾ ਦੇ ਸਾਰੇ ਹਲਕੇ ਵੀ ਸ਼ਾਮਲ ਹੋਣਗੇ। ਉਹ ਕੇਰਲਾ ਦੇ ਵਾਇਨਾਡ ਲੋਕ ਸਭਾ ਹਲਕੇ ਵਿੱਚ ਚੋਣ ਕਰਵਾਉਣ ਬਾਰੇ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੂਰਤ ਦੀ ਅਦਾਲਤ ਵੱਲੋਂ ਅਪਰਾਧਿਕ ਮਾਣਹਾਨੀ ਕੇਸ ਵਿੱਚ ਸਜ਼ਾ ਸੁਣਾਏ ਜਾਣ ਮਗਰੋਂ ਅਯੋਗ ਠਹਿਰਾਏ ਜਾਣ ਪਿੱਛੋਂ ਇਹ ਸੀਟ ਖਾਲੀ ਹੋ ਗਈ ਸੀ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ,‘ਚੋਣ ਕਮਿਸ਼ਨ ਵੱਲੋਂ ਪੜਾਅਵਾਰ ਸ਼ੁਰੂ ਕੀਤੇ ਜਾਣ ਵਾਲੇ ਅਮਲ ਸਬੰਧੀ ਕੈਲੰਡਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਨਿਰਦੇਸ਼ਾਂ ਦੇ ਆਧਾਰ ਸੂਬਾਈ ਮੁੱਖ ਚੋਣ ਅਫ਼ਸਰ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਰਾਜਸਥਾਨ, ਮਿਜ਼ੋਰਮ, ਛਤੀਸਗੜ੍ਹ, ਤੇਲੰਗਾਨਾ ਤੇ ਮੱਧ ਪ੍ਰਦੇਸ਼ ਜਿੱਥੇ ਇਸ ਸਾਲ ਚੋਣਾਂ ਹੋਣੀਆਂ ਹਨ, ਵਿੱਚ ਮੁੱਢਲੇ ਪੜਾਅ ’ਤੇ ਮਸ਼ੀਨਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵਿਧਾਨ ਸਭਾ ਤੇ ਸੰਸਦੀ ਹਲਕਿਆਂ ਜਿੱਥੇ ਜ਼ਿਮਨੀ ਚੋਣਾਂ ਹੋਣੀਆਂ ਹਨ, ਵਿੱਚ ਮਸ਼ੀਨਾਂ ਦੀ ਨਿਰਖ ਪਰਖ ਕੀਤੀ ਜਾਵੇਗੀ। ਮੌਜੂਦਾ ਸਮੇਂ ਵਾਇਨਾਡ, ਪੁਣੇ ਤੇ ਚੰਦਰਪੁਰ (ਮਹਾਰਾਸ਼ਟਰ), ਗਾਜ਼ੀਪੁਰ (ਉਤਰ ਪ੍ਰਦੇਸ਼) ਤੇ ਅੰਬਾਲਾ (ਹਰਿਆਣਾ) ਲੋਕ ਸਭਾ ਸੀਟਾਂ ਖਾਲੀ ਹਨ। ਜ਼ਿਕਰਯੋਗ ਹੈ ਕਿ ਬੀਈਐੱਲ ਤੇ ਈਸੀਆਈਐਲ ਦੇ ਇੰਜਨੀਅਰਾਂ ਵੱਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਤੇ ਪੇਪਰ ਟਰਾਇਲ ਮਸ਼ੀਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜੋ ਤਕਨੀਕੀ ਖ਼ਰਾਬੀ ਦੂਰ ਕੀਤੀ ਜਾ ਸਕੇ।
ਲੋਕ ਸਭਾ ਚੋਣਾਂ 2024 : ਚੋਣ ਕਮਿਸ਼ਨ ਵੱਲੋਂ ਈਵੀਐੱਮਜ਼ ਦੀ ਮੁੱਢਲੀ ਜਾਂਚ ਸ਼ੁਰੂ
Total Views: 438 ,
Real Estate


















