
ਪੰਜਾਬ ਦੇ ਪਾਣੀਆਂ ਦਾ ਮੁੱਦਾ ਤਾਂ ਮੇਰੀ ਹਿਸਾਬ ਦੀ ਓਸ ਕਾਪੀ ਵਰਗਾ ਲਗਦੈ ਜਿਹੜੀ ਮੈਂ ਆਪ ਈ ਕੰਮ ਪੂਰਾ ਨਾਂ ਹੋਣ ਕਰਕੇ ਪੇਟੀ ਦੇ ਦੋੜੇ ਹੇਠਾਂ ਲਕੋਅ ਦਿੰਦਾ ਸੀ ਤੇ ਕਲਾਸ ‘ਚ ਜਦੋਂ ਪੁਸ਼ਪਾ ਭੈਣਜੀ ਕਹਿੰਦੇ “ਲਿਆਓ ਬੱਚਿਓ ਦਖਾਓ ਕਾਪੀਆਂ” ਮੈਂ ਝੋਲ਼ੇ ‘ਚ ਮੂੰਹ ਵਾੜਕੇ ਆਏਂ ਲੱਭਦਾ ਜਿਵੇਂ ਸਾਰੇ ਈ ਸਵਾਲ ਹੱਲ ਕਰ ਰੱਖੇ ਹੋਣ। ਕਾਪੀ ਤਾਂਅ ਲੱਭੇ ਜੇ ਝੋਲ਼ੇ ‘ਚ ਹੋਵੇ। ਜਦੋਂ ਤੱਕ ਭੈਣ ਜੀ ਨਾਮ ਲੈਕੇ ਨਾਂ ਬੁਲਾਉਂਦੇ ਮੈਂ ਝੋਲ਼ਾ ਆਏਂ ਫ਼ਰੋਲ਼ੀ ਜਾਂਦਾ ਜਿਵੇਂ ਅਕਾਲੀਆਂ ਤੇ ਕਾਂਗਰਸੀਆਂ ਦਾ ਖਾਲੀ ਕੀਤਾ ਖਜ਼ਾਨਾਂ ਆਪ ਆਲ਼ੇ ਫ਼ਰੋਲ਼ ਰਹੇ ਨੇਂ। ਜਦੋਂ ਭੈਣ ਜੀ ਕੋਲ਼ ਜਾਕੇ ਮੈਂ ਕਹਿਣਾ ” ਭੈਣ ਜੀ, ਜੀ ਕਾਪੀ ਘਰੇ ਭੁਲ ਆਇਆ ਜੀ” ਭੈਣ ਜੀ ਨੇਂ ਇੱਕ ਛੱਡਣਾਂ ਕੰਨ ਤੇ “ਚਲ ਤੇਰਾ ਤਾਂ ਰੋਜ਼ ਦਾ ਇਹੀ ਕੰਮ ਐ, ਕੱਲ੍ਹ ਨੂੰ ਲੈਕੇ ਆਈਂ”।
ਏਸੇ ਤਰ੍ਹਾਂ ਸਾਰੀਆਂ ਪਾਰਟੀਆਂ ਨੂੰ ਪਤੈ ਵੀ ਹਿਸਾਬ ਦੀ ਕਾਪੀ ਕਿੱਥੇ ਪਈ ਐ ਤੇ ਸਵਾਲ ਵੀ ਕੋਈ ਹੱਲ ਨੀਂ ਕੀਤਾ ਹੋਇਆ। ਫ਼ੇਰ ਵੀ ਇਹ ਪੰਜਾਬ ਦੇ ਪਾਣੀਆਂ ਦਾ ਫ਼ਿਕਰ ਕਰਨ ਦਾ ਡਰਾਮਾ ਬਾਖ਼ੂਬੀ ਕਰ ਰਹੇ ਨੇਂ।
Total Views: 365 ,
Real Estate
















