
ਹੇਮਕੁੰਟ ਸਾਹਿਬ ਰੋਡ ‘ਤੇ ਅਟਲਕੁੜੀ ਗਲੇਸ਼ੀਅਰ ਪੁਆਇੰਟ ਨੇੜੇ ਐਤਵਾਰ ਸ਼ਾਮ 6 ਵਜੇ ਦੇ ਕਰੀਬ ਗਲੇਸ਼ੀਅਰ ਟੁੱਟਣ ਕਰਨ ਬਰਫ ‘ਚ ਫਸੀ ਇਕ ਮਹਿਲਾ ਸ਼ਰਧਾਲੂ ਲਾਪਤਾ ਹੋ ਗਈ। ਜਦੋਂ ਕੇ SDRF ਨੇ ਲਾਪਤਾ ਹੋਈ ਔਰਤ ਦੇ ਪਤੀ ਸਮੇਤ ਪੰਜ ਸ਼ਰਧਾਲੂਆਂ ਨੂੰ ਬਚਾਇਆ ਹੈ। ਬਰਫ਼ ਖਿਸਕਣ ਕਾਰਨ ਹੇਮਕੁੰਟ ਸਾਹਿਬ ਨੂੰ ਜਾਣ ਵਾਲਾ ਰਸਤਾ ਵੀ ਬੰਦ ਹੋ ਗਿਆ ਹੈ। ਹਰ ਰੋਜ਼ ਸ਼ਰਧਾਲੂ ਯਾਤਰਾ ਦੇ ਆਧਾਰ ਕੈਂਪ ਘੰਗੜੀਆ ਤੋਂ ਛੇ ਕਿਲੋਮੀਟਰ ਪੈਦਲ ਚੱਲ ਕੇ ਹੇਮਕੁੰਟ ਸਾਹਿਬ ਪਹੁੰਚਦੇ ਹਨ। ਹੇਮਕੁੰਟ ਸਰੋਵਰ ਵਿਚ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਰਤਦੇ ਹਨ। ਐਤਵਾਰ ਨੂੰ ਆਖਰੀ ਜੱਥੇ ਦੇ ਛੇ ਸ਼ਰਧਾਲੂ ਸਮੇਂ ਸਿਰ ਹੇਮਕੁੰਟ ਸਾਹਿਬ ਤੋਂ ਰਵਾਨਾ ਹੋ ਗਏ ਸਨ ਪਰ ਬਹੁਤ ਥਕਾਵਟ ਕਾਰਨ ਸ਼ਾਮ 6 ਵਜੇ ਤੱਕ ਅਟਲਕੁੜੀ ਹੀ ਪਹੁੰਚੇ। ਜਦੋਂ ਸ਼ਰਧਾਲੂ ਗਲੇਸ਼ੀਅਰ ਪੁਆਇੰਟ ਤੋਂ ਲੰਘ ਰਹੇ ਸਨ ਤਾਂ ਰਸਤੇ ਵਿੱਚ ਅਚਾਨਕ ਬਰਫ਼ ਖਿਸਕ ਗਈ। ਜਿਸ ਕਾਰਨ ਸ਼ਰਧਾਲੂ ਬਰਫ ਦੇ ਵਿਚਕਾਰ ਫਸ ਗਏ।
Total Views: 152 ,
Real Estate



















