ਮਹਿਲਾ ਪਹਿਲਵਾਨਾਂ ਅਤੇ ਬ੍ਰਿਜ ਭੂਸ਼ਣ ਸਿੰਘ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਓਲੰਪੀਅਨ ਅਤੇ ਕਾਂਗਰਸੀ ਨੇਤਾ ਮੁੱਕੇਬਾਜ਼ ਵਿਜੇਂਦਰ ਸਿੰਘ ਮਹਿਲਾ ਪਹਿਲਵਾਨਾਂ ਦੇ ਸਮਰਥਨ ‘ਚ ਸਾਹਮਣੇ ਆਏ ਹਨ। ਉਨਾਂ ਨੇ ਸਰਕਾਰ ਤੋਂ ਮਹਿਲਾ ਪਹਿਲਵਾਨਾਂ ਤੋਂ ਪੈਸੇ ਅਤੇ ਹੋਰ ਸਹੂਲਤਾਂ ਦੀ ਮੰਗ ਕਰਨ ਵਾਲੇ ਭਾਜਪਾ ਆਗੂਆਂ ਨੂੰ ਜਵਾਬ ਦਿੱਤਾ ਹੈ।ਵਿਜੇਂਦਰ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਵੇਗਾ ਕਿ ਓਲੰਪਿਕ ਕੀ ਹੁੰਦਾ ਹੈ।ਕਈ ਲੋਕ ਗੁਟਖਾ ਖਾ ਕੇ ਕਹਿੰਦੇ ਹਨ ਕਿ ਇਹ ਓਲੰਪਿਕ ਮੈਡਲ ਹੀ ਨਹੀਂ, ਸਾਡੇ ਪੈਸੇ ਵੀ ਦੇ ਦਿਓ। ਜੇਕਰ ਸਰਕਾਰ ਚਾਹੇ ਤਾਂ ਅਸੀਂ ਪੈਸੇ ਵੀ ਦੇਵਾਂਗੇ। ਪਹਿਲਾਂ ਮੈਡਲ ਲਿਆ ਕੇ ਦਿਖਾਓ, ਫਿਰ ਗੱਲ ਕਰੋ। ਵਿਜੇਂਦਰ ਨੇ ਸੋਸ਼ਲ ਮੀਡੀਆ ‘ਤੇ ਟਵੀਟ ਵੀ ਕੀਤਾ ਹੈ।
Total Views: 278 ,
Real Estate



















