ਚੰਨੀ ਦੇ ਭਤੀਜੇ ਨੇ ਕ੍ਰਿਕਟ ਖ਼ਿਡਾਰੀ ਤੋਂ ਨੌਕਰੀ ਬਦਲੇ ਮੰਗੇ ਸਨ 2 ਕਰੋੜ ਰੁਪਏ: CM ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਨੇ ਪੰਜਾਬ ਦੇ ਕ੍ਰਿਕਟ ਖ਼ਿਡਾਰੀ ਤੋਂ ਸਰਕਾਰੀ ਨੌਕਰੀ ਦੇਣ ਬਦਲੇ 2 ਕਰੋੜ ਮੰਗੇ ਸਨ। ਉਨ੍ਹਾਂ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਕ੍ਰਿਕਟਰ ਜੱਸਇੰਦਰ ਸਿੰਘ ਤੇ ਉਸ ਦੇ ਪਿਤਾ ਦੀ ਹਾਜ਼ਰੀ ਵਿੱਚ ਇਹ ਖ਼ੁਲਾਸਾ ਕੀਤਾ। ਜੱਸਇੰਦਰ ਫਿਰਕੀ ਗੇਂਦਬਾਜ਼ ਹੈ ਤੇ ਪੰਜਾਬ ਦੀ ਰਣਜੀ ਟੀਮ ਦਾ ਖਿਡਾਰੀ ਹੈ। ਚੰਨੀ ਨੇ ਗੁਰਦੁਆਰੇ ਵਿੱਚ ਪਾਕ-ਸਾਫ਼ ਹੋਣ ਦੀ ਸਹੁੰ ਚੁੱਕੀ ਸੀ। ਇਸ ਦੇ ਜੁਆਬ ਵਿੱਚ ਸ੍ਰੀ ਮਾਨ ਨੇ ਕੁੱਝ ਦਿਨ ਪਹਿਲਾਂ ਚੰਨੀ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਇਸ ਮਾਮਲੇ ’ਤੇ ਆਪ ਖੁਲਾਸਾ ਕਰ ਦੇਣ ਨਹੀਂ ਤਾਂ ਉਹ 31 ਮਈ ਨੂੰ ਬਾਅਦ ਦੁਪਹਿਰ ਦੋ ਵਜੇ ਇਸ ਦਾ ਪਰਦਾਫ਼ਾਸ਼ ਕਰਨਗੇ।

Total Views: 178 ,
Real Estate