ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਬਣੇ ਨਵੇਂ ਮੰਤਰੀ

ਪੰਜਾਬ ਕੈਬਨਿਟ ਨੂੰ ਮਿਲੇ 2 ਨਵੇਂ ਮੰਤਰੀਆਂ ਗੁਰਮੀਤ ਸਿੰਘ ਖੁੱਡੀਆਂ ਤੇ ਬਲਕਾਰ ਸਿੰਘ ਨੇ ਸਹੁੰ ਚੁੱਕ ਲਈ ਹੈ। ਇਨ੍ਹਾਂ ਮੰਤਰੀਆਂ ਨੂੰ ਪੰਜਾਬ ਰਾਜ ਭਵਨ ਚੰਡੀਗੜ੍ਹ ਵਿੱਚ ਰਾਜਪਾਲ ਪੰਜਾਬ ਦੇ ਵਲੋਂ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਵਾਈ ਗਈ। ਸੀਐਮ ਭਗਵੰਤ ਮਾਨ ਦੇ ਵਲੋਂ ਮੰਤਰੀਆਂ ਨੂੰ ਮਹਿਕਮੇ ਵੰਡੇ ਗਏ ਹਨ। ਦੱਸ ਦਈਏ ਕਿ, ਗੁਰਮੀਤ ਸਿੰਘ ਖੁੱਡੀਆਂ ਨੂੰ ਖੇਤੀਬਾੜੀ ਮੰਤਰੀ ਬਣਾਇਆ ਗਿਆ ਹੈ। ਇਥੇ ਜਿਕਰਯੋਗ ਹੈ ਕਿ, ਮੁੱਖ ਮੰਤਰੀ ਵਲੋਂ ਮਹਿਕਮਿਆਂ ਦੇ ਵੰਡ ਦੀ ਇਹ ਤਜਵੀਜ ਗਵਰਨਰ ਦੀ ਪ੍ਰਵਾਨਗੀ ਲਈ ਰਾਜ ਭਵਨ ਨੂੰ ਭੇਜੀ ਗਈ ਹੈ, ਜਿਸ ਤੇ ਮੋਹਰ ਲੱਗਣ ਮਗਰੋਂ ਹੀ ਉਹ ਅਹੁਦੇ ਸੰਭਾਲ ਸਕਣਗੇ।

Total Views: 109 ,
Real Estate