
ਅਲਬਰਟਾ ਵਿਧਾਨ ਸਭਾ ਚੋਣਾਂ ਵਿਚ ਡੈਨੀਅਲ ਸਮਿਥ ਦੀ ਅਗਵਾਈ ਵਾਲੀ ਯੂਪੀਸੀ ਨੇ ਬਹੁਮਤ ਹਾਸਲ ਕਰ ਲਿਆ ਹੈ। ਯੂਪੀਸੀ ਨੂੰ ਕੁੱਲ 87 ਸੀਟਾਂ ਵਿੱਚੋਂ 49 ਸੀਟਾਂ ਉਪਰ ਜਿੱਤ ਹਾਸਲ ਹੋਈ ਹੈ ਜਦੋਂ ਕਿ ਐਨਡੀਪੀ ਨੂੰ 38 ਸੀਟਾਂ ਮਿਲੀਆਂ ਹਨ। ਇਸ ਤਰ੍ਹਾਂ ਯੂਪੀਸੀ ਹੁਣ ਅਗਲੇ ਚਾਰ ਸਾਲ ਇਕ ਵਾਰ ਫੇਰ ਅਲਬਰਟਾ ਦੀ ਸੱਤਾ ਉਪਰ ਕਾਬਜ਼ ਰਹੇਗੀ। ਇਨ੍ਹਾਂ ਚੋਣਾਂ ਵਿਚ ਐਨਡੀਪੀ ਨੂੱ ਐਡਮਿੰਟਨ ਸ਼ਹਿਰ ਦੇ ਲੋਕਾਂ ਨੇ ਭਰਵਾਂ ਸਾਥ ਦਿੱਤਾ ਹੈ ਜਦੋਂ ਕਿ ਕੈਲਗਰੀ ਅਤੇ ਪੇਂਡੂ ਖੇਤਰਾਂ ਵਿਚ ਯੂਪੀਸੀ ਦਾ ਪਲੜਾ ਭਾਰੀ ਰਿਹਾ ਹੈ। ਯੂਸੀਪੀ ਦੇ ਕਈ ਕੈਬਨਿਟ ਮੰਤਰੀਆਂ ਨੂੰ ਵੀ ਇਨ੍ਹਾਂ ਚੋਣਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ ਹੈ।
Total Views: 255 ,
Real Estate



















