ਪੰਜਾਬ ਦੀ ਫ਼ਸਲ ਐਕਸਪੋਰਟ ਕਰਨ ਲਈ ਉਪਰਾਲੇ ਜਾਰੀ- ਬਾਲਮਕੰਦ ਸ਼ਰਮਾ


ਗੁਰਿੰਦਰਜੀਤ ਨੀਟਾ ਮਾਛੀਕੇ ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਬੁੱਧਵਾਰ ਰਾਤੀਂ ਸਥਾਨਕ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਵਿਖੇ ਕਰੋਬਾਰੀ ਨੀਟੂ ਵਡਿਆਲ ਵੱਲੋ ਕਮੇਡੀਅਨ ਅਤੇ ਮਾਰਕਫਿੱਡ ਦੇ ਅਡੀਸ਼ਨਲ MD ਰਹੇ ਬਾਲ ਮਕੰਦ ਸ਼ਰਮਾ ਜੀ ਦੇ ਸਨਮਾਨ ਹਿੱਤ ਇੱਕ ਸ਼ਾਨਦਾਰ ਸਮਾਗਮ ਦਾ ਅਯੋਜਨ ਕੀਤਾ ਗਿਆ। ਜਿੱਥੇ ਸ਼ਹਿਰ ਦੀਆਂ ਸਿਰਕੱਢ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਹੋਰ ਵੀ ਚਾਰ ਚੰਨ ਲਾਏ। ਇਸ ਮੌਕੇ ਸ਼੍ਰੀ ਬਾਲ ਮਕੰਦ ਸ਼ਰਮਾ ਨੇ ਪੰਜਾਬ ਦੀ ਕਿਰਸਾਨੀ ਦੀ ਗੱਲ ਕੀਤੀ। ਉਹਨਾਂ ਕਿਹ ਕਿ ਸਾਡੀ ਟੀਮ ਇਸ ਕੋਸ਼ਿਸ਼ ਵਿੱਚ ਹੈ ਕਿ ਕਿਸੇ ਤਰੀਕੇ ਪੰਜਾਬ ਦੇ ਕਿਸਾਨ ਦੀ ਫਸਲ ਅਮਰੀਕਾ, ਕਨੇਡਾ, ਇੰਗਲੈਂਡ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਨੂੰ ਹਵਾਈ ਜਹਾਜ਼ਾਂ ਰਾਹੀਂ Export ਹੋਣ ਲੱਗ ਜਾਵੇ, ਉਹਨਾਂ ਇਹ ਵੀ ਕਿਹਾ ਕਿ ਇਸ ਪ੍ਰੋਜੈਕਟ ਲਈ ਸਾਡੀ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਮੱਦਦ ਕਰ ਰਹੇ ਹਨ। ਉਹਨਾਂ ਕਿਹਾ ਕਿ ਇਸ ਦੀ ਸ਼ੁਰੂਆਤ ਬਾਹਰ ਖੁੱਲ੍ਹੇ ਵੱਡੇ ਪੰਜਾਬੀ ਗਰੌਸਰੀ ਸਟੋਰਾਂ ਦੇ ਸਹਿਯੋਗ ਨਾਲ ਹੋਵੇਗੀ, ਅਤੇ ਉਹਨਾਂ ਕਿਹਾ ਕਿ ਨੀਟੂ ਵਡਿਆਲ ਜਿਹੜੇ ਬੇ-ਲੀਫ਼ ਇੰਡੀਅਨ ਰੈਸਟੋਰੈਂਟ ਦੇ ਨਾਲ “ਗਰੌਸਰੀ ਡੀਪੂ” ਨਾਮੀ ਵੱਡਾ ਪੰਜਾਬੀ ਗਰੌਸਰੀ ਅਤੇ ਹਰੀਆ ਸਬਜ਼ੀਆਂ ਦਾ ਸਟੋਰ ਵੀ ਚਲਾ ਰਹੇ ਹਨ, ਅਗਰ ਏਦਾਂ ਦੇ ਸੱਜਣ ਸਾਡੇ ਇਸ ਪ੍ਰੋਜੈਕਟ ਲਈ ਮੱਦਦ ਕਰਨ ਤਾਂ ਇਹ ਕੰਮ ਕੋਈ ਔਖਾ ਵੀ ਨਹੀਂ। ਉਹਨਾਂ ਕਿਹਾ ਕਿ ਅੱਜਕੱਲ ਤਕਨੀਕੀ ਯੁੱਗ ਵਿੱਚ ਹਵਾਈ ਜਹਾਜ਼ ਇੰਡੀਆ ਤੋਂ ਉੱਡਕੇ ਸਿੱਧੇ ਪੰਦਰਾਂ ਘੰਟਿਆਂ ‘ਚ ਅਮਰੀਕਾ ਆ ਜਾਂਦੇ ਨੇ, ਅਗਰ ਬਾਹਰ ਵਸਦੇ ਪੰਜਾਬੀ ਤੇ ਸਰਕਾਰਾਂ ਸਾਥ ਦੇਣ ਤਾਂ ਕੁਝ ਵੀ ਅਸੰਭਵ ਨਹੀਂ। ਇਸ ਮੌਕੇ ਜੋਤ ਰਣਜੀਤ ਕੌਰ, ਸੰਜੀਵ ਕੁਮਾਰ, ਡਾ. ਮੋਮੀ ਆਦਿ ਨੇ ਆਪਣੇ ਵਿਚਾਰ ਰੱਖੇ।ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਕੀਤਾ। ਗਾਇਕ ਕਮਲਜੀਤ ਬੈਨੀਪਾਲ ਨੇ ਇੱਕ ਗੀਤ ਨਾਲ ਹਾਜ਼ਰੀ ਲਵਾਈ। ਅਖੀਰ ਬੇ-ਲੀਫ਼ ਦੇ ਸੁਆਦਿਸ਼ਟ ਖਾਣੇ ਤੋਂ ਬਾਅਦ ਇਹ ਪ੍ਰੋਗ੍ਰਾਮ ਅਮਿੱਟ ਪੈੜ੍ਹਾ ਛੱਡਦਾ ਸਮਾਪਤ ਹੋਇਆ।

Total Views: 206 ,
Real Estate