ਦੋ ਹਜ਼ਾਰ ਦੇ ਨੋਟਾਂ ਨੇ ਵਪਾਰੀਆਂ ਦੀ ਪ੍ਰੇਸ਼ਾਨੀ ਵਧਾਈ

ਰਬੀਆਈ ਵੱਲੋਂ ਦੋ ਹਜ਼ਾਰ ਦੇ ਨੋਟ ਬੰਦ ਕਰਨ ਦੇ ਫੈਸਲੇ ਨੇ ਵਪਾਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਦੁਕਾਨਦਾਰਾਂ ਦਾ ਕਹਿਣਾ ਕਿ ਲੋਕ ਕੁਝ ਸਾਮਾਨ ਖਰੀਦਣ ਸਮੇਂ ਦੋ ਹਜ਼ਾਰ ਦਾ ਨੋਟ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਖੁੱਲ੍ਹੇ ਪੈਸੇ ਦੇਣੇ ਪੈਂਦੇ ਹਨ।ਇਸ ਤਰ੍ਹਾਂ ਆਰਜ਼ੀ ਤੌਰ ‘ਤੇ ਖੁੱਲ੍ਹੇ ਨੋਟਾਂ ਦੀ ਘਾਟ ਨਾਲ ਦੁਕਾਨਦਾਰਾਂ ਨੂੰ ਜੂਝਣਾ ਪੈ ਰਿਹਾ ਹੈ। ਖਾਸ ਕਰ ਕੇ ਕਰਿਆਨਾ ਵਪਾਰੀ ਅਤੇ ਜੋ ਲੋਕ ਬਿਨਾਂ ਬਿੱਲਾਂ ਦੇ ਕਾਰੋਬਾਰ ਕਰਦੇ ਹਨ, ਉਨ੍ਹਾਂ ਲਈ 2 ਹਜ਼ਾਰ ਦੇ ਨੋਟ ਮੁਸੀਬਤ ਬਣ ਹੋਏ ਹਨ। ਉਥੇ ਹੀ ਨੋਟ ਨਾ ਲੈਣ ਬਾਰੇ ਆਖ ਕੇ ਉਹ ਆਪਣੇ ਗਾਹਕ ਵੀ ਖਰਾਬ ਨਹੀਂ ਕਰਨਾ ਚਾਹੁੰਦੇ। ਕਈ ਥਾਵਾਂ ਉਪਰ ਪੈਟਰੋਲ ਪੰਪਾਂ ਵਾਲੇ ਵਾਹਨ ਚਾਲਕਾਂ ‘ਤੇ ਦਬਾਅ ਪਾ ਰਹੇ ਹਨ।
ਜਾਣਕਾਰੀ ਅਨੁਸਾਰ ਜਿਸ ਵਾਹਨ ਚਾਲਕ ਨੇ 500-1000 ਦਾ ਪੈਟਰੋਲ ਭਰਵਾਉਣਾ ਹੁੰਦਾ ਹੈ, ਉਸ ਨੂੰ 2,000 ਦਾ ਪੈਟਰੋਲ-ਡੀਜ਼ਲ ਭਰਵਾਉਣ ਲਈ ਮਜਬੂਰ ਕੀਤਾ ਜਾਂਦਾ। ਇੱਕ ਮਾਮਲੇ ਵਿੱਚ ਪੁਲੀਸ ਕੋਲ ਪੈਟਰੋਲ ਪੰਪ ਦੇ ਕਰਿੰਦੇ ਖ਼ਿਲਾਫ਼ ਸ਼ਿਕਾਇਤ ਦਰਜ ਹੋਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸਾਊਥ ਐਕਸਟੈਨਸ਼ਨ ਪਾਰਟ-1 ਸਥਿਤ ਪੈਟਰੋਲ ਪੰਪ ‘ਤੇ ਆਪਣੇ ਸਕੂਟਰ ‘ਚ ਪੈਟਰੋਲ ਭਰਵਾਉਣ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਸ ਨੇ 400 ਰੁਪਏ ਦੇ ਬਿੱਲ ਦੇ ਬਦਲੇ 2,000 ਰੁਪਏ ਦਾ ਨੋਟ ਦਿੱਤਾ ਪਰ ਪੈਟਰੋਲ ਪੰਪ ਦੇ ਸੇਵਾਦਾਰ ਨੇ ਨੋਟ ਲੈਣ ਤੋਂ ਇਨਕਾਰ ਕਰ ਦਿੱਤਾ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਕੋਟਲਾ ਪੁਲੀਸ ਸਟੇਸ਼ਨ ਵਿੱਚ ਉਕਤ ਮਾਮਲੇ ਦੀ ਸ਼ਿਕਾਇਤ ਮਿਲੀ ਸੀ।

Total Views: 190 ,
Real Estate