ਕੋਵਿਡ ਕਾਰਨ ਰੁਕੀ ਮਰਦਮਸ਼ੁਮਾਰੀ ਮੁੜ ਸ਼ੁਰੂ ਹੋਵੇਗੀ

ਭਾਰਤ ਵਿੱਚ 2021 ਦੀ ਮਰਦਮਸ਼ੁਮਾਰੀ ਕੋਵਿਡ-19 ਮਹਾਂਮਾਰੀ ਕਾਰਨ ਰੋਕਣੀ ਪਈ ਸੀ। ਦੇਸ਼ ਵਿੱਚ ਆਬਾਦੀ ਦੇ ਅੰਕੜੇ ਇਕੱਠੇ ਕਰਨ ਦੀ ਇਸ ਰੁਟੀਨ ਅਭਿਆਸ ਨੂੰ ਮੁੜ ਸ਼ੁਰੂ ਕਰਨ ਲਈ ਇੱਕ ਨੋਟੀਫਿਕੇਸ਼ਨ ਜਾਰੀ ਕਰਨਾ ਅਜੇ ਬਾਕੀ ਹੈ। ਇਸ ਸਮੇਂ ਜਦੋਂ 2021 ਦੀ ਦੇਰੀ ਨਾਲ ਹੋਈ ਮਰਦਮਸ਼ੁਮਾਰੀ ਆਖਰਕਾਰ ਮੁੜ ਸ਼ੁਰੂ ਹੋਵੇਗੀ, ਲੋਕਾਂ ਨੂੰ ਕੁਝ ਨਵੇਂ ਕਿਸਮ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਇੰਡੀਅਨ ਐਕਸਪ੍ਰੈਸ’ ਦੀ ਇੱਕ ਖਬਰ ਦੇ ਅਨੁਸਾਰ ਇਹਨਾਂ ਸਵਾਲਾਂ ਵਿੱਚ ਸ਼ਾਮਲ ਹੋ ਸਕਦਾ ਹੈ ਕਿ ਕੀ ਤੁਹਾਡੇ ਘਰ ਵਿੱਚ ਪੈਕਡ ਜਾਂ ਬੋਤਲਬੰਦ ਪਾਣੀ ਪੀਣ ਵਾਲੇ ਪਾਣੀ ਦੇ ਮੁੱਖ ਸਰੋਤਾਂ ਵਿੱਚੋਂ ਇੱਕ ਹੈ? ਕੀ ਤੁਹਾਡੀ ਰਸੋਈ ਵਿੱਚ ਲ਼ਫਘ ਜਾਂ ਫਂਘ ਕੁਨੈਕਸ਼ਨ ਹੈ? ਘਰ ਵਿੱਚ ਕਿੰਨੇ ਸਮਾਰਟਫ਼ੋਨ ਜਾਂ ਧਠ੍ਹ ਕਨੈਕਸ਼ਨ ਹਨ? ਤੁਹਾਡੇ ਪਰਿਵਾਰ ਵਿੱਚ ਖਪਤ ਕੀਤੇ ਜਾਣ ਵਾਲੇ ਮੁੱਖ ਅਨਾਜ ਕੀ ਹਨ? ਇਹ ਕੁਝ ਨਵੇਂ ਸਵਾਲ ਹਨ ਜਿਨ੍ਹਾਂ ‘ਤੇ ਨਵੀਂ ਮਰਦਮਸ਼ੁਮਾਰੀ ‘ਚ ਡਾਟਾ ਇਕੱਠਾ ਕੀਤਾ ਜਾਵੇਗਾ। ਆਪਣੀ ਸਥਾਪਨਾ ਦੇ 150 ਸਾਲ ਪੂਰੇ ਹੋਣ ਦੇ ਮੌਕੇ ‘ਤੇ ਜਨਗਣਨਾ ਦਫਤਰ ਨੂੰ ਸੋਮਵਾਰ ਨੂੰ ਆਪਣੀ ਨਵੀਂ ਇਮਾਰਤ – ਜਨਗਨਣਾ ਭਵਨ ਮਿਲਿਆ।

Total Views: 563 ,
Real Estate