ਬਰੇਨ ਚਿੱਪ ਦੀ ਅਮਰੀਕਾ ਨੇ ਮਨੁੱਖਾਂ ਉੱਤੇ ਟੈਸਟਿੰਗ ਦੀ ਦਿੱਤੀ ਪ੍ਰਵਾਨਗੀ

ਇਲੋਨ ਮਸਕ ਦੀ ਬਰੇਨ ਚਿੱਪ ਫਰਮ ਦਾ ਕਹਿਣਾ ਹੈ ਕਿ ਉਸ ਨੂੰ ਯੂਐਸ ਫੂਡ ਐਂਡ ਡਰੱਗਜ਼ ਐਡਮਨਿਸਟ੍ਰੇਸ਼ਨ (ਐੱਫ਼ਡੀਏ) ਤੋਂ ਮਨੁੱਖਾਂ ‘ਤੇ ਆਪਣੇ ਪਹਿਲੇ ਟੈਸਟ ਲਈ ਮਨਜ਼ੂਰੀ ਮਿਲ ਗਈ ਹੈ।ਇਲੋਨ ਮਸਕ ਦੀ ਨਿਊਰਾਲਿੰਕ ਇਮਪਲਾਂਟ ਕੰਪਨੀ ਦਾ ਦਾਅਵਾ ਹੈ ਉਹ ਦਿਮਾਗ ਨੂੰ ਕੰਪਿਊਟਰਾਂ ਨਾਲ ਜੋੜ ਕੇ ਲੋਕਾਂ ਦੀ ਨਜ਼ਰ ਅਤੇ ਗਤੀਸ਼ੀਲਤਾ ਨੂੰ ਮੁੜ ਪਹਿਲਾਂ ਦੀ ਤਰ੍ਹਾਂ ਠੀਕ ਕਰਨ ਵਿੱਚ ਮਦਦ ਕਰਨਾ ਚਾਹੁੰਦੀ ਹੈ।ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਕਿਸੇ ਨਾਲ ਹਿੱਸੇਦਾਰੀ ਪਾਉਣ ਦੀ ਹਾਲੇ ਕੋਈ ਯੋਜਨਾ ਨਹੀਂ ਹੈ।ਅਧਿਕਾਰੀਆਂ ਦਾ ਇਸ ਬਾਰੇ ਟਿੱਪਣੀ ਕਰਨਾ ਹਾਲੇ ਬਾਕੀ ਹੈ।ਖ਼ਬਰ ਏਜੰਸੀ ਰਾਇਟਰਜ਼ ਦੀ ਮਾਰਚ ਵਿੱਚ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ, ਜਿਸ ਵਿੱਚ ਕਈ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਦਾ ਹਵਾਲਾ ਦਿੱਤਾ ਗਿਆ ਸੀ ਮੁਤਾਬਕ,“ਨਿਊਰਾਲਿੰਕ ਵਲੋਂ ਐੱਫ਼ਡੀਏ ਤੋਂ ਪ੍ਰਵਾਨਗੀ ਹਾਸਿਲ ਕਰਨ ਦੀ ਦਰਖਾਸਤ ਨੂੰ ਸੁਰੱਖਿਆ ਦੇ ਆਧਾਰ ‘ਤੇ ਰੱਦ ਕਰ ਦਿੱਤਾ ਗਿਆ ਸੀ।”ਨਿਊਰਾਲਿੰਕ ਅਧਰੰਗ ਅਤੇ ਅੰਨ੍ਹੇਪਣ ਵਰਗੀਆਂ ਸਮੱਸਿਆਵਾਂ ਦੇ ਇਲਾਜ ਲਈ ਅਤੇ ਅੰਸ਼ਿਕ ਤੌਰ ’ਤੇ ਅਪਾਹਜ ਲੋਕਾਂ ਦੀ ਕੰਪਿਊਟਰ ਅਤੇ ਮੋਬਾਈਲ ਤਕਨਾਲੋਜੀ ਦੀ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਆਪਣੀਆਂ ਮਾਈਕ੍ਰੋਚਿੱਪਾਂ ਦੀ ਵਰਤੋਂ ਕਰਨ ਦੀ ਆਸ ਕਰਦਾ ਹੈ।ਇਨ੍ਹਾਂ ਚਿੱਪਾਂ, ਜਿਨ੍ਹਾਂ ਨੂੰ ਪਹਿਲਾਂ ਬਾਂਦਰਾਂ ਉੱਤੇ ਟੈਸਟ ਕੀਤਾ ਜਾ ਚੁੱਕਿਆ ਹੈ, ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਦਿਮਾਗ ਵਿੱਚ ਪੈਦਾ ਹੋਣ ਵਾਲੇ ਸੰਦੇਸ਼ਾਂ ਦੀ ਵਿਆਖਿਆ ਕਰਨ ਅਤੇ ਬਲੂਟੁੱਥ ਰਾਹੀਂ ਉਪਕਰਣਾਂ ਨੂੰ ਜਾਣਕਾਰੀ ਦੇ ਸਕਣ।

Total Views: 191 ,
Real Estate