ਚੀਨ ‘ਚ ਕੋਰੋਨਾ ਦੀ ਨਵੀਂ ਲਹਿਰ ਦਾ ਖਤਰਾ ! ਚੀਨ ‘ਚ ਅਪ੍ਰੈਲ ਤੋਂ ਵੱਧ ਰਹੇ ਨੇ ਕੋਰੋਨਾ ਦੇ ਮਰੀਜ਼

ਚੀਨ ‘ਚ ਕੋਰੋਨਾ ਦੀ ਲਹਿਰ ਮੁੜ ਦਸਤਕ ਦੇ ਸਕਦੀ ਹੈ ਅਤੇ ਇਹ ਲਹਿਰ ਇੰਨੀ ਖਤਰਨਾਕ ਹੋਣ ਦੀ ਸੰਭਾਵਨਾ ਹੈ ਕਿ ਚੀਨ ‘ਚ ਜੂਨ ਮਹੀਨੇ ਹਰ ਹਫਤੇ ਸਾਢੇ 6 ਲੱਖ ਲੋਕ ਇਨਫੈਕਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਇਹ ਦਾਅਵਾ ਚੀਨ ਦੇ ਨੈਸ਼ਨਲ ਕਲੀਨਿਕਲ ਰਿਸਰਚ ਸੈਂਟਰ ਫਾਰ ਰੈਸਪੀਰੇਟਰੀ ਡਿਜ਼ੀਜ਼ ਦੇ ਨਿਰਦੇਸ਼ਕ ਝੋਂਗ ਨਾਨਸ਼ਾਨ ਨੇ ਕੀਤਾ ਹੈ। ਨਾਨਸ਼ਨ ਦਾ ਦਾਅਵਾ ਹੈ ਕਿ ਜੂਨ ਤੱਕ ਚੀਨ ਵਿੱਚ ਹਰ ਹਫ਼ਤੇ ਸਾਢੇ ਛੇ ਲੱਖ ਲੋਕ ਕੋਰੋਨਾ ਦਾ ਸ਼ਿਕਾਰ ਹੋ ਸਕਦੇ ਹਨ।ਮੀਡੀਆ ਰਿਪੋਰਟਾਂ ਮੁਤਾਬਕ ਚੀਨ ‘ਚ ਅਪ੍ਰੈਲ ਮਹੀਨੇ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਫਿਰ ਤੋਂ ਵੱਧ ਰਹੀ ਹੈ। ਚੀਨ ‘ਚ ਕੋਰੋਨਾ ਇਨਫੈਕਸ਼ਨ ਵਧਣ ਦਾ ਕਾਰਨ ਕੋਰੋਨਾ ਦੇ ਓਮੀਕਰੋਨ ਵੇਰੀਐਂਟ XBB ਨੂੰ ਦੱਸਿਆ ਜਾ ਰਿਹਾ ਹੈ। ਚੀਨ ਦੇ ਗੁਆਂਗਜ਼ੂ ਸ਼ਹਿਰ ਵਿੱਚ ਇੱਕ ਬਾਇਓਟੈਕ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਝੋਂਗ ਨਾਨਸ਼ਨ ਨੇ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਚੀਨ ਵਿੱਚ ਮਈ ਦੇ ਅਖੀਰ ਤੱਕ ਹਰ ਹਫ਼ਤੇ 4 ਕਰੋੜ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਜੂਨ ਤੱਕ ਇਹ ਅੰਕੜਾ ਸਾਢੇ 6 ਕਰੋੜ ਤੱਕ ਪਹੁੰਚ ਸਕਦਾ ਹੈ।

Total Views: 293 ,
Real Estate