ਇਟਲੀ ”ਚ ਹੜ੍ਹ ਨੇ ਮਚਾਈ ਤਬਾਹੀ

ਇਟਲੀ ਦੇ ਐਮਿਲਿਆ-ਰੋਮਾਗਨਾ ਖੇਤਰ ਵਿਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 13 ਹੋ ਗਈ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਖੇਤਰਾਂ ਵਿਚ ਹਾਲਾਂਕਿ ਵੀਰਵਾਰ ਨੂੰ ਮੋਹਲੇਧਾਰ ਮੀਂਹ ਵਿਚ ਕਮੀ ਆਈ ਪਰ ਜ਼ਿਆਦਾਤਰ ਖੇਤਰ ਪਾਣੀ ਵਿਚ ਡੁੱਬਿਆ ਹੈ। ਸਥਾਨਕ ਮੀਡੀਆ ਵਿਚ ਵੀਰਵਾਰ ਨੂੰ ਦਿਖਾਈ ਗਈ ਵੀਡੀਓ ਫੁਟੇਜ ਵਿਚ ਸੰਤ ਅਗਾਤਾ ਸੁਲ ਸੈਂਟਰਨੋ ਕਮਿਊਨ ਵਿਚ ਸੜਕਾਂ ਨੂੰ ਅਤੇ ਸਮੁੰਦਰੀ ਤਟੀ ਸ਼ਹਿਰ ਰੇਵੇਨਾ ਦੇ ਕੁੱਝ ਹਿੱਸੇ ਹੜ੍ਹ ਦੇ ਪਾਣੀ ਵਿਚ ਡੁੱਬੇ ਦਿਖਾਈ ਦਿੱਤੇ।

Total Views: 399 ,
Real Estate