
ਫਰਿਜਨੋ (ਕੈਲੇਫੋਰਨੀਆ) ਨੀਟਾ ਮਾਛੀਕੇ- ਮਾਛੀਕੇ ਐਂਡ ਧਾਲੀਆਂ ਮੀਡੀਆ ਗਰੁੱਪ ਫਰਿਜਨੋ ਰਾਹੀਂ ਪੱਤਰਕਾਰਤਾ ਵਿੱਚ ਸੇਵਾਵਾਂ ਨਿਭਾਉਣ ਵਾਲੇ ਕੁਲਵੰਤ ਊੱਭੀ ਧਾਲੀਆਂ ਦੇ ਹੋਣਹਾਰ ਸਪੁੱਤਰ ਇਕਰਾਜ ਸਿੰਘ ਊੱਭੀ ਨੇ ਫਰਿਜਨੋ ਸ਼ੈਰਫ ਕਰਿਮੀਨੌਲਜੀ 108 ਅਕੈਡਮੀ ਤੋ ਗਰੈਜੂਟੇ ਹੋਕੇ ਪੂਰੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਇੱਥੇ ਵੀ ਜਿਕਰਯੋਗ ਹੈ ਕਿ ਉਹਨਾਂ ਨੇ ਇਹ ਮੱਲ ਪੂਰੇ ਸਿੱਖੀ ਸਰੂਪ ਵਿੱਚ ਰਹਿਕੇ ਮਾਰੀ ਤੇ ਬਹੁਤ ਜਲਦ ਹੋ ਡਿਪਟੀ ਸ਼ੈਰਫ ਦੇ ਤੌਰ ਤੇ ਸੇਵਾਵਾਂ ਦੇਣਗੇ। ਇਸ ਖੁਸ਼ੀ ਦੇ ਮੌਕੇ ਤੇ ਹਰਕੋਈ ਊੱਭੀ ਪਰਿਵਾਰ ਨੂੰ ਵਧਾਈਆਂ ਦੇ ਰਿਹਾ ਹੈ, ਇਸ ਬੱਚੇ ਲਈ ਸ਼ੁੱਭਕਾਮਨਾਵਾਂ ਭੇਜ ਰਿਹਾ ਹੈ, ਅਤੇ ਆਸ ਕਰਦੇ ਹਾਂ ਕਿ ਇਹ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਕੇ ਭਾਈਚਾਰੇ ਦਾ ਸਿਰ ਫ਼ਖਰ ਨਾਲ ਉੱਚਾ ਕਰਦਾ ਰਹੇਗਾ। 
Total Views: 167 ,
Real Estate



















