ਸੁਲਤਾਨਪੁਰ ਲੋਧੀ ਦੇ ਬਿਧੀਪੁਰ ਦੇ ਦੋ ਸਕੇ ਭਰਾਵਾਂ ਦਿਲਰਾਜ ਸਿੰਘ ਅਤੇ ਗੋਰਾ ਦਾ ਅਮਰੀਕਾ ਦੇ ਸ਼ਹਿਰ ਔਰੇਗਨ ਵਿਚ ਕਤਲ ਹੋ ਜਾਣ ਬਾਰੇ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਪਿੰਡ ਬਿਧੀਪੁਰ ਦੇ ਨਿਵਾਸੀ ਕਸ਼ਮੀਰ ਸਿੰਘ ਦੇ ਦੋਵੇਂ ਪੁੱਤਰ 8 ਸਾਲ ਪਹਿਲਾਂ ਅਮਰੀਕਾ ਗਏ ਸਨ। ਦੋਵੇਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਵਿਅਕਤੀ ਵੀ ਕਪੂਰਥਲਾ ਦੇ ਨੇੜੇ ਪੈਂਦੇ ਪਿੰਡ ਕਾਂਜਲੀ ਦਾ ਵਸਨੀਕ ਹੈ। ਦੋਵੇਂ ਭਰਾਵਾਂ ਦਾ ਉਸ ਨਾਲ ਪਹਿਲਾਂ ਕਾਰੋਬਾਰ ਸਾਂਝਾ ਸੀ। ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇਨ੍ਹਾਂ ਵਿਚ ਤਕਰਾਰ ਚੱਲ ਰਿਹਾ ਸੀ।
Total Views: 159 ,
Real Estate
















