ਸਜ਼ਾ ਹੋਣ ਮਗਰੋਂ ਅਫਜ਼ਾਲ ਅੰਸਾਰੀ ਦੀ ਸੰਸਦ ਮੈਂਬਰਸ਼ਿਪ ਰੱਦ

ਬਹੁਜਨ ਸਮਾਜ ਪਾਰਟੀ ਦੇ ਸਾਂਸਦ ਅਫਜਾਲ ਅੰਸਾਰੀ ਦੀ ਲੋਕ ਸਭਾ ਮੈਂਬਰਸ਼ਿਪ ਨੂੰ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦਾ ਇਹ ਫੈਸਲਾ ਬੀਤੇ ਦਿਨੀਂ ਗੈਂਗਸਟਰ ਐਕਟ ‘ਚ ਉਨ੍ਹਾਂ ਨੂੰ ਹੋਈ 4 ਸਾਲ ਦੀ ਸਜ਼ਾ ਦੇ ਬਾਅਦ ਲਿਆ ਗਿਆ ਹੈ। ਅਫਜ਼ਾਲ ਅੰਸਾਰੀ ਦੀ ਮੈਂਬਰਸ਼ਿਪ ਨੂੰ 29 ਅਪ੍ਰੈਲ ਨੂੰ ਰੱਦ ਕੀਤਾ ਗਿਆ ਹੈ। ਬਾਂਦਾ ਜੇਲ੍ਹ ਵਿਚ ਬੰਦ ਮੁਖਤਾਰ ਅੰਸਾਰੀ ਨੂੰ ਕੋਰਟ ਨੇ ਗੈਂਗਸਟਰ ਐਕਟ ਵਿਚ 10 ਸਾਲ ਦੀ ਸਜ਼ਾ ਸੁਣਾਈ ਗਈ ਸੀ। ਨਾਲ ਹੀ 5 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮੁਖਤਾਰ ਅੰਸਾਰੀ ਦੇ ਵੱਡੇ ਭਰਾ ਤੇ ਬਸਪਾ ਸਾਂਸਦ ਅਫਜ਼ਾਲ ਅੰਸਾਰੀ ਨੂੰ ਵੀ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਗਿਆ ਸੀ। ਸਾਂਸਦ ਅਫਜ਼ਾਲ ਅੰਸਾਰੀ ਨੂੰ 4 ਸਾਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਕੋਰਟ ਦੇ ਇਸ ਫੈਸਲੇ ਦੇ ਬਾਅਦ ਸਾਂਸਦ ਅਫਜ਼ਾਲ ਅੰਸਾਰੀ ਪੁਲਿਸ ਕਸਟੱਡੀ ਵਿਚ ਲੈ ਲਿਆ ਗਿਆ ਸੀ।

Total Views: 257 ,
Real Estate