ਦਿੱਲੀ ਨਗਰ ਨਿਗਮ ਮੇਅਰ ਦੀ ਕੁਰਸੀ ਤੇ ਬੈਠੀ ਸ਼ੈਲੀ ਓਬਰਾਏ

ਭਾਜਪਾ ਉਮੀਦਵਾਰ ਸ਼ਿਖਾ ਰਾਏ ਵੱਲੋਂ ਨਾਮਜ਼ਦਗੀ ਵਾਪਸ ਲੈਣ ਤੋਂ ਬਾਅਦ ਬੁੱਧਵਾਰ ਨੂੰ ‘ਆਪ’ ਦੀ ਉਮੀਦਵਾਰ ਸ਼ੈਲੀ ਓਬਰਾਏ ਨੂੰ ਸਰਬਸੰਮਤੀ ਨਾਲ ਦਿੱਲੀ ਨਗਰ ਨਿਗਮ ਦਾ ਦੂਜੀ ਵਾਰ ਮੇਅਰ ਚੁਣ ਲਿਆ ਗਿਆ। ਭਾਜਪਾ ਦੇ ਸੋਨੀ ਪਾਲ ਵੱਲੋਂ ਨਾਮਜ਼ਦਗੀ ਪੱਤਰ ਵਾਪਸ ਲੈਣ ਕਾਰਨ ਆਲੇ ਮੁਹੰਮਦ ਇਕਬਾਲ ਵੀ ਸਰਬਸੰਮਤੀ ਨਾਲ ਡਿਪਟੀ ਮੇਅਰ ਬਣ ਗਈ ਹਨ। ਭਾਜਪਾ ਉਮੀਦਵਾਰਾਂ ਵੱਲੋਂ ਨਾਮ ਵਾਪਸ ਲਏ ਜਾਣ ਕਾਰਨ ‘ਆਪ’ ਦੇ ਉਮੀਦਵਾਰਾਂ ਨੇ ਲਗਾਤਾਰ ਦੂਜੀ ਵਾਰ ਜਿੱਤ ਹਾਸਲ ਕੀਤੀ ਹੈ। ਸ਼ੈਲੀ ਓਬਰਾਏ ਨੂੰ ਭਾਜਪਾ ਅਤੇ ‘ਆਪ’ ਵਿਚਕਾਰ ਕਾਫੀ ਤਕਰਾਰ ਤੋਂ ਬਾਅਦ ਇਸ ਸਾਲ ਫਰਵਰੀ ਵਿਚ ਦਿੱਲੀ ਦਾ ਮੇਅਰ ਚੁਣਿਆ ਗਿਆ ਸੀ। ਉਸ ਸਮੇਂ ਸ਼ੈਲੀ ਓਬਰਾਏ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਪਰ ਇਹ ਚੋਣ ਰੱਦ ਕਰਵਾ ਦਿੱਤੀ ਗਈ ਸੀ।

Total Views: 281 ,
Real Estate