ਰਾਸ਼ਟਰਪਤੀ ਭਵਨ ਤੇ ਸੰਸਦ ਭਵਨ ’ਚ ਤਿਰੰਗੇ ਝੁਕਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਸ਼ਰਧਾਂਜਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੀਤੇ ਦਿਨ ਹੋਏ ਦੇਹਾਂਤ ਮਗਰੋਂ ਕੌਮੀ ਰਾਜਧਾਨੀ ਦਿੱਲੀ ਦੀਆਂ ਵੱਖ ਵੱਖ ਸਰਕਾਰੀ ਇਮਾਰਤਾਂ ’ਤੇ ਲੱਗੇ ਤਿਰੰਗੇ ਅੱਧੇ ਝੁਕੇ ਰਹੇ। ਬੀਤੇ ਦਿਨ ਸ੍ਰੀ ਬਾਦਲ ਦੀ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਸੀ, ਜਿਸ ਮਗਰੋਂ ਕੇਂਦਰ ਨੇ ਦੋ ਦਿਨ ਦਾ ਰਾਸ਼ਟਰੀ ਸੋਗ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦੌਰਾਨ ਦਿੱਲੀ ਵਿੱਚ ਰਾਸ਼ਟਰਪਤੀ ਭਵਨ, ਸੰਸਦ ਭਵਨ, ਸਾਊਥ ਬਲਾਕ, ਰੇਲ ਭਵਨ, ਕ੍ਰਿਸ਼ੀ ਭਵਨ ਅਤੇ ਵਿਗਿਆਨ ਭਵਨ ਸਮੇਤ ਹੋਰ ਸਰਕਾਰੀ ਅਦਾਰਿਆਂ ਦੀਆਂ ਇਮਾਰਤਾਂ ’ਤੇ ਲੱਗੇ ਤਿਰੰਗੇ ਅੱਧੇ ਝੁਕਾਏ ਗਏ।

Total Views: 117 ,
Real Estate