“ਸਾਡੇ ਕੋਲ ਭਾਰਤ ਨਾਲ ਲੜਨ ਲਈ ਗੋਲਾ ਬਾਰੂਦ ਅਤੇ ਆਰਥਿਕ ਸ਼ਕਤੀ ਦੀ ਘਾਟ”- ਪਾਕਿ ਫ਼ੌਜ ਮੁਖੀ

ਪਾਕਿਸਤਾਨੀ ਫ਼ੌਜ ਭਾਰਤੀ ਫ਼ੌਜ ਦਾ ਮੁਕਾਬਲਾ ਨਹੀਂ ਕਰ ਸਕਦੀ । ਇਸ ਦੇ ਨਾਲ ਹੀ ਪਾਕਿਸਤਾਨੀ ਫ਼ੌਜ ਕੋਲ ਭਾਰਤ ਨਾਲ ਲੜਨ ਲਈ ਗੋਲਾ ਬਾਰੂਦ ਅਤੇ ਆਰਥਿਕ ਸ਼ਕਤੀ ਦੀ ਕਮੀ ਹੈ। ਇਹ ਸਾਰੀ ਜਾਣਕਾਰੀ ਪਾਕਿਸਤਾਨ ਦੇ ਸਾਬਕਾ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਦਿਤੀ ਹੈ । ਉਨ੍ਹਾਂ ਵਲੋਂ ਇਸ ਗੱਲ ਦਾ ਜ਼ਿਕਰ ਬ੍ਰਿਟੇਨ ਸਥਿਤ ਪਾਕਿਸਤਾਨੀ ਮੀਡੀਆ ‘ਯੂਕੇ 44’ ਦੇ ਦੋ ਸੀਨੀਅਰ ਪੱਤਰਕਾਰਾਂ ਹਾਮਿਦ ਮੀਰ ਅਤੇ ਨਸੀਮ ਜ਼ਾਹਰਾ ਦੇ ਸ਼ੋਅ ‘ਚ ਕੀਤਾ ਗਿਆ ਸੀ।
ਜਨਰਲ ਬਾਜਵਾ ਨੇ ਪਾਕਿਸਤਾਨ ਦੇ ਫੌਜੀ ਕਮਾਂਡਰਾਂ ਦੀ ਮੀਟਿੰਗ ‘ਚ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਪਾਕਿਸਤਾਨੀ ਫ਼ੌਜ ਦਾ ਭਾਰਤੀ ਫ਼ੌਜ ਨਾਲ ਕੋਈ ਮੁਕਾਬਲਾ ਨਹੀਂ ਹੈ। ਪੁਰਾਣੇ ਟੈਂਕ ਜੰਗ ‘ਚ ਵਰਤੋਂ ਲਾਇਕ ਨਹੀਂ ਹਨ ਅਤੇ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਡੀਜ਼ਲ ਵੀ ਨਹੀਂ ਹੈ। ਜੋ ਜੰਗ ਵਿਚ ਹਥਿਆਰ ਹੋਣੇ ਚਾਹੀਦੇ ਹਨ ਉਹ ਪਾਕਿਸਤਾਨ ਕੋਲ ਨਹੀ ਹਨ। ਜਿਸ ਕਰਕੇ ਪਾਕਿਸਤਾਨ ਭਾਰਤ ਦਾ ਮੁਕਾਬਲਾ ਨਹੀਂ ਕਰ ਸਕਦਾ। ਇਸ ਲਈ ਪਹਿਲਾਂ ਹੀ ਪਿਛਾਂਹ ਹੋ ਜਾਣਾ ਚੰਗਾ ਹੈ। ਆਪਣੀ ਇੰਟਰਵਿਊ ਦੌਰਾਨ ਪਾਕਿਸਤਾਨੀ ਪੱਤਰਕਾਰ ਨੇ ਦੱਸਿਆ ਕਿ ਜਨਰਲ ਬਾਜਵਾ ਨੇ ਪਾਕਿਸਤਾਨ ਦੇ ਫੌਜੀ ਕਮਾਂਡਰਾਂ ਦੀ ਮੀਟਿੰਗ ‘ਚ ਸਪਸ਼ਟ ਰੂਪ ਵਿਚ ਕਿਹਾ ਸੀ ਕਿ ਪਾਕਿਸਤਾਨੀ ਫ਼ੌਜ ਦਾ ਭਾਰਤੀ ਫ਼ੌਜ ਨਾਲ ਕੋਈ ਮੁਕਾਬਲਾ ਨਹੀਂ ਹੈ। ਪੁਰਾਣੇ ਟੈਂਕ ਜੰਗ ‘ਚ ਵਰਤੋਂ ਲਾਇਕ ਨਹੀਂ ਹਨ ਅਤੇ ਉਨ੍ਹਾਂ ਕੋਲ ਲੋੜੀਂਦੀ ਮਾਤਰਾ ਵਿਚ ਗੋਲਾ ਬਾਰੂਦ ਅਤੇ ਡੀਜ਼ਲ ਵੀ ਨਹੀਂ ਹੈ। ਬਾਰੂਦ ਤੋਂ ਬਿਨ੍ਹਾਂ ਜੰਗ ਵਿੱਚ ਜਾਣਾ ਅਸੰਭਵ ਹੈ।

Total Views: 390 ,
Real Estate