ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਮਮਤਾ ਬੈਨਰਜੀ ਨੇ ਦੋਸ਼ ਲਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਸਿਰਫ਼ “ਝੂਠ ਬੋਲ ਕੇ” ਤਰੱਕੀ ਕੀਤੀ ਹੈ ਅਤੇ ਇਹ ਜਾਰੀ ਨਹੀਂ ਰਹਿ ਸਕਦੀ।ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨਾਲ ਵੱਖ ਵੱਖ ਮੁਲਾਕਾਤ ਕੀਤੀ।ਇਨ੍ਹਾਂ ਮੁਲਾਕਾਤਾਂ ਤੋਂ ਬਾਅਦ ਨਿਤਿਸ਼ ਕੁਮਾਰ ਨਾਲ ਪ੍ਰੈਸ ਕਾਨਫਰੰਸਾਂ ਕਰਕੇ ਮਮਤਾ ਅਤੇ ਅਖਿਲੇਸ਼ ਨੇ ਭਾਜਪਾ ਖ਼ਿਲਾਫ਼ ਇਕੱਠੇ ਹੋ ਕੇ ਕੰਮ ਕਰਨ ਉੱਤੇ ਸਹਿਮਤੀ ਪ੍ਰਗਟਾਈ।ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਦੇਸ ਵਿੱਚ ਲੋਕਤੰਤਰ ਨੂੰ ਖਤਮ ਕਰ ਰਹੀ ਹੈ ਅਤੇ ਚਾਹੁੰਦੇ ਹਾਂ ਕਿ ਭਾਜਪਾ ਸੱਤਾ ਤੋਂ ਬਾਹਰ ਜਾਵੇ ਤਾਂ ਜੋ ਦੇਸ ਬਚ ਸਕੇ।ਵਿਰੋਧੀ ਧਿਰ ਦੀ ਏਕਤਾ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਕੰਮ ਕਰਨਾ ਚਾਹੁੰਦੀ ਹੈ।ਮਮਤਾ ਬੈਨਰਜੀ ਨੇ ਕਿਹਾ, “ਸਾਡੀ ਨਿੱਜੀ ਹਉਮੈ ਦਾ ਕੋਈ ਮੁੱਦਾ ਨਹੀਂ ਹੈ, ਅਸੀਂ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ।”ਉਨ੍ਹਾਂ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਆਪਣੇ ਸੂਬੇ ਦੀਆਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਉਣ ਲਈ ਕਿਹਾ ਹੈ।ਮਮਤਾ ਬੈਨਰਜੀ ਨੇ ਕਿਹਾ, “ਅਸੀਂ ਨਿਤੀਸ਼ ਜੀ ਨੂੰ ਇਹ ਬੇਨਤੀ ਕੀਤੀ ਹੈ, ਜੈਪ੍ਰਕਾਸ਼ (ਨਾਰਾਇਣ) ਜੀ ਦਾ ਅੰਦੋਲਨ ਬਿਹਾਰ ਤੋਂ ਸ਼ੁਰੂ ਹੋਇਆ ਸੀ। ਆਓ ਬਿਹਾਰ ਵਿੱਚ ਸਰਬ ਪਾਰਟੀ ਮੀਟਿੰਗ ਕਰੀਏ।ਉਸ ਤੋਂ ਬਾਅਦ ਫੈਸਲਾ ਕਰਨਾ ਹੈ ਕਿ ਕਿੱਥੇ ਜਾਣਾ ਹੈ, ਕਿੱਥੇ ਨਹੀਂ ਜਾਣਾ ਹੈ, ਮੈਨੀਫੈਸਟੋ ਕੀ ਹੈ, ਉਹ ਬਾਅਦ ਵਿੱਚ ਦੱਸਣਗੇ, ਪਰ ਪਹਿਲਾਂ ਇੱਕ ਸੁਨੇਹਾ ਦੇਣਾ ਪਵੇਗਾ ਕਿ ਅਸੀਂ ਸਾਰੇ ਇਕੱਠੇ ਹਾਂ।
ਲੋਕ ਸਭਾ 2024 : ਮੋਦੀ ਖਿਲਾਫ਼ ਇੱਕ ਮੰਚ ਉੱਤੇ ਆਏ ਨਿਤਿਸ਼,ਮਮਤਾ ਅਤੇ ਅਖਿਲੇਸ਼
Total Views: 253 ,
Real Estate



















