ਬਰਤਾਨਵੀ ਸਰਕਾਰ ਨੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਦੋ ਭਾਰਤੀ ਸਿੱਖ ਫ਼ੌਜੀਆਂ ਦੇ ਐਂਗਲੋ-ਹੰਗਰੀ ਚਿੱਤਰਕਾਰ ਫਿਲਿਪ ਡੀ ਲਾਜ਼ਲੋ ਵੱਲੋਂ ਬਣਾਏ ਚਿੱਤਰ ਦੀ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ ਤਾਂ ਜੋ ਇਸ ਨੂੰ ਦੇਸ਼ ਤੋਂ ਬਾਹਰ ਨਾ ਲਿਜਾਇਆ ਜਾ ਸਕੇ। ਸਰਕਾਰ ਨੇ ਇਹ ਪਾਬੰਦੀ ਦੇਸ਼ ਦੀ ਇੱਕ ਸੰਸਥਾ ਨੂੰ ਇਸ ਸ਼ਾਨਦਾਰ ਪੇਂਟਿੰਗ ਨੂੰ ਖਰੀਦਣ ਲਈ ਸਮਾਂ ਦੇਣ ਲਈ ਲਾਈ ਹੈ। ਕਰੀਬ 6.5 ਕਰੋੜ ਰੁਪਏ ਦੀ ਇਸ ਪੇਂਟਿੰਗ ਵਿੱਚ ਘੋੜਸਵਾਰ ਅਫਸਰ ਰਿਸਾਲਦਾਰ ਜਗਤ ਸਿੰਘ ਅਤੇ ਰਿਸਾਲਦਾਰ ਮਾਨ ਸਿੰਘ, ਬ੍ਰਿਟਿਸ਼-ਭਾਰਤੀ ਫੌਜ ਦੀ ਫੋਰਸ ਦੇ ਜੂਨੀਅਰ ਕਮਾਂਡਰ, ਜਿਨ੍ਹਾਂ ਨੇ ਫਰਾਂਸ ਵਿੱਚ ਸੋਮੇ ਦੀ ਲੜਾਈ ਵਿੱਚ ਭਾਗ ਲਿਆ ਸੀ, ਨੂੰ ਦਰਸਾਇਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਦੋਵਾਂ ਨੇ ਯੁੱਧ ਦੌਰਾਨ ਹੀ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਤਸਵੀਰ ਕਾਫੀ ਦੁਰਲੱਭ ਹੈ, ਜੋ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀਆਂ ਦੀ ਸਰਗਰਮ ਹਿੱਸੇਦਾਰੀ ਨੂੰ ਦਰਸਾਉਂਦੀ ਹੈ। ਬਰਤਾਨੀਆ ਦੇ ਕਲਾ ਅਤੇ ਵਿਰਾਸਤ ਮੰਤਰੀ ਲਾਰਡ ਸਟੀਫਨ ਪਾਰਕਿੰਸਨ ਨੇ ਕਿਹਾ, ‘‘ਇਹ ਸ਼ਾਨਦਾਰ ਅਤੇ ਸੰਵੇਦਨਸ਼ੀਲ ਪੇਂਟਿੰਗ ਸਾਡੇ ਇਤਿਹਾਸ ਦੇ ਮਹੱਤਵਪੂਰਨ ਪਲ ਨੂੰ ਦਰਸਾਉਂਦੀ ਹੈ, ਜਦੋਂ ਪਹਿਲੇ ਵਿਸ਼ਵ ਯੁੱਧ ’ਚ ਲੜਨ ਵਾਸਤੇ ਮਦਦ ਲਈ ਦੁਨੀਆ ਭਰ ਤੋਂ ਫੌਜਾਂ ਨੂੰ ਲਿਆਂਦਾ ਗਿਆ ਸੀ।’’
ਰਿਕਾਰਡ ਅਨੁਸਾਰ ਤਸਵੀਰ ਵਿਚਲੇ ਦੋ ਸੈਨਿਕ ਫਰਾਂਸ ਵਿਚ ਲੜਨ ਲਈ ਭੇਜੇ ਜਾਣ ਤੋਂ ਦੋ ਮਹੀਨੇ ਪਹਿਲਾਂ ਲੰਡਨ ਵਿਚ ਫਿਲਿਪ ਡੀ ਲਾਜ਼ਲੋ ਦੇ ਸਾਹਮਣੇ ਬੈਠੇ ਸਨ ਤਾਂ ਜੋ ਉਹ ਉਨ੍ਹਾਂ ਦੇ ਚਿੱਤਰ ਬਣਾ ਸਕੇ। ਮੰਨਿਆ ਜਾਂਦਾ ਹੈ ਕਿ ਡੀ ਲਾਜ਼ਲੋ ਨੇ ਇਹ ਪੇਂਟਿੰਗ ਆਪਣੇ ਸੰਗ੍ਰਹਿ ਲਈ ਬਣਾਈ ਸੀ ਅਤੇ ਇਸ ਨੂੰ 1937 ਵਿੱਚ ਉਸ ਦੀ ਮੌਤ ਤੱਕ ਉਸ ਦੇ ਸਟੂਡੀਓ ਵਿੱਚ ਰੱਖਿਆ ਗਿਆ ਸੀ।
ਬਰਤਾਨੀਆ ਨੇ ਪਹਿਲੇ ਵਿਸ਼ਵ ਯੁੱਧ ਵਿਚ ਹਿੱਸਾ ਲੈਣ ਵਾਲੇ ਦੋ ਸਿੱਖ ਫ਼ੌਜੀਆਂ ਦੀ ਤਸਵੀਰ ਦੇਸ਼ ਚੋਂ ਬਾਹਰ ਲਿਜਾਣ ਤੇ ਲਾਈ ਪਾਬੰਦੀ
Total Views: 538 ,
Real Estate



















