
ਗੈਂਗਸਟਰ ਅਤੀਕ ਅਹਿਮਦ ਅਤੇ ਉਸਦੇ ਭਰਾ ਅਸ਼ਰਫ ਅਹਿਮਦ ਨੂੰ ਪ੍ਰਯਾਗਰਾਜ ਵਿੱਚ ਮੈਡੀਕਲ ਇਲਾਜ ਲਈ ਲਿਜਾਂਦੇ ਸਮੇਂ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋ ਤੋਂ ਤਿੰਨ ਬਦਮਾਸ਼ਾਂ ਨੇ ਅਤੀਕ ਅਤੇ ਅਸ਼ਰਫ ‘ਤੇ ਗੋਲੀਆਂ ਚਲਾਈਆਂ। ਅਤੀਕ ਨੂੰ ਗੋਲੀ ਮਾਰਨ ਵਾਲੇ ਬਦਮਾਸ਼ ਮੀਡੀਆ ਕਰਮੀ ਬਣ ਕੇ ਆਏ ਸਨ। ਪੁਲਿਸ ਨੇ ਤਿੰਨੋਂ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਮਲਾਵਰਾਂ ਨੇ ਗੋਲੀਬਾਰੀ ਕਰਨ ਤੋਂ ਬਾਅਦ ਆਤਮ ਸਮਰਪਣ ਕਰ ਦਿੱਤਾ।
ਅਤੀਕ ਅਹਿਮਦ ਨੂੰ ਪੁਲੀਸ ਸੁਰੱਖਿਆ ਹੇਠ ਕਾਰ ਵਿੱਚੋਂ ਬਾਹਰ ਕੱਢ ਕੇ ਡਾਕਟਰੀ ਜਾਂਚ ਲਈ ਲੈ ਕੇ ਜਾਇਆ ਜਾ ਰਿਹਾ ਸੀ। ਅਤੀਕ ਅਤੇ ਉਸ ਦੇ ਭਰਾ ਦੇ ਹੱਥ ਹੱਥਕੜੀਆਂ ਨਾਲ ਬੰਨ੍ਹੇ ਹੋਏ ਸਨ। ਪੱਤਰਕਾਰ ਅਤੀਕ ਅਤੇ ਉਸ ਦੇ ਭਰਾ ਨਾਲ ਗੱਲ ਕਰ ਰਹੇ ਸਨ, ਜਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ। ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ‘ਚ ਦੋਵੇਂ ਭਰਾ ਮਾਰੇ ਗਏ। ਅਤੀਕ ਅਤੇ ਉਸ ਦੇ ਭਰਾ ‘ਤੇ ਹੋਏ ਇਸ ਹਮਲੇ ਤੋਂ ਦੋ ਦਿਨ ਪਹਿਲਾਂ, ਵੀਰਵਾਰ ਨੂੰ ਅਤੀਕ ਅਹਿਮਦ ਦੇ ਪੁੱਤਰ ਅਸਦ ਅਤੇ ਉਨ੍ਹਾਂ ਦੇ ਸਾਥੀ ਗੁਲਾਮ ਮੁਹੰਮਦ ਨੂੰ ਝਾਂਸੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ ਦੁਆਰਾ ਕਥਿਤ ਤੌਰ ‘ਤੇ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।



















